ਨਿਹਾਲ ਸਿੰਘ ਵਾਲਾ: ਸਟੇਟ ਐਵਾਰਡੀ ਅਧਿਆਪਕ ਤੇ ਕੌਮਾਂਤਰੀ ਕਬੱਡੀ ਕੋਚ ਸਾਧੂ ਸਿੰਘ ਬਰਾੜ ਦੀ ਕਾਵਿ ਪੁਸਤਕ,‘ਮੈਂ ਤੇ ਉਹ’ ਇੱਥੇ ਸਥਿਤ ਕਾ . ਸੱਘੜ ਸਿੰਘ ਹਾਲ ਵਿੱਚ ਲੋਕ ਅਰਪਿਤ ਕੀਤੀ ਗਈ। ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਕਰਵਾਏ ਸਮਾਗਮ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਪ੍ਰਧਾਨ ਸੀਰਾ ਗਰੇਵਾਲ ਰੌਂਤਾ, ਹਰਵਿੰਦਰ ਸਿੰਘ ਬਿਲਾਸਪੁਰ,ਪ੍ਰਸ਼ੋਤਮ ਪੱਤੋ,ਸੁਖਦੇਵ ਲੱਧੜ, ਤਰਸੇਮ ਗੋਪੀਕਾ ਗਿੱਲ ਤੇ ਅਸ਼ੋਕ ਚੁਟਾਨੀ ਹਾਜ਼ਰ ਸਨ। ਸੁਖਦੇਵ ਲੱਧੜ ਦੀ ਸੰਚਾਲਨਾ ਹੇਠ ਹੋਏ ਸਮਾਗਮ ਸਮੇਂ ਜੈ ਹੋ ਰੰਗ ਮੰਚ ਵੱਲੋਂ ਦੀਪ ਜਗਦੀਪ ਦੇ ਲਿਖੇ ਨਾਟਕ ‘ਹੱਕ ਕਿਸਾਨਾਂ ਦੇ’ ਪੇਸ਼ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਡਾ. ਰਜਿੰਦਰ ਰੌਂਤਾ, ਸੁਖਵਿੰਦਰ ਸੁੱਖੀ ਸ਼ਾਂਤ,ਅਮਰੀਕ ਸੈਦੋਕੇ,ਕਰਮ ਸਿੰਘ ਕਰਮ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ