ਪੱਤਰ ਪ੍ਰੇਰਕ
ਸ਼ਹਿਣਾ, 19 ਸਤੰਬਰ
ਇਥੋਂ ਦੇ ਬੱਸ ਅੱਡੇ ’ਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਪੂਰੀ ਤਰ੍ਹਾਂ ਘੁੱਪ ਹਨੇਰਾ ਹੁੰਦਾ ਹੈ ਤੇ ਸ਼ਹੀਦ ਬੁੱਧੂ ਖਾਂ ਸ਼ੌਰੀਆਂ ਚੱਕਰ ਦੇ ਬੁੱਤ ’ਤੇ ਇਕੋਂ ਹੀ ਲਾਈਟ ਜਗਦੀ ਹੈ। ਇਥੋਂ ਜਿਹੜੇ ਲੋਕਾਂ ਨੇ ਤੜਕੇ 4 ਜਾਂ 5 ਵਜੇ ਬੱਸ ਚੜ੍ਹਨਾ ਹੁੰਦਾ ਹੈ, ਉਨ੍ਹਾਂ ਨੂੰ ਪ੍ਰੇਸ਼ਾਨੀ ਕਾਫ਼ੀ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬਾਜ਼ਾਰ ਤੋਂ ਬੱਸ ਸਟੈਂਡ ਨੂੰ ਜਾਂਦੀ ਲਿੰਕ ਸੜਕ ’ਤੇ ਵੀ ਸਟਰੀਟ ਲਾਈਟਾਂ ਨਹੀਂ ਹਨ। ਜ਼ਿਕਰਯੋਗ ਹੈ ਕਿ ਪਿਛਲੀ ਪੰਚਾਇਤ ਨੇ ਸ਼ਹਿਣਾ ’ਚ ਸੋਲਰ ਸਿਸਟਮ ਸਟਰੀਟ ਲਾਈਟਾਂ ਲਾਈਆਂ ਸਨ, ਜਿਨ੍ਹਾਂ ਦੀਆਂ ਬੈਟਰੀਆਂ ਸਰਾਰਤੀ ਅਨਸਰਾਂ ਨੇ ਚੋਰੀ ਕਰ ਲਈਆਂ।