ਸ਼ਗਨ ਕਟਾਰੀਆ
ਜੈਤੋ, 5 ਜਨਵਰੀ
ਲਾਇਨਜ਼ ਕਲੱਬ ਗੰਗਸਰ ਜੈਤੋੋ ਦੀ 25ਵੀਂ ਸਿਲਵਰ ਜੁਬਲੀ ਨੂੰ ਸਮਰਪਿਤ ਲਾਇਨਜ਼ ਆਈ ਕੇਅਰ ਸੈਂਟਰ ਜੈਤੋੋ ਵਿੱਚ ਨਵੇਂ ਸਥਾਪਿਤ ਮੋੋਡਲਰ ਅਪਰੇਸ਼ਨ ਥੀਏਟਰ ਦਾ ਉਦਘਾਟਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋੋਂ ਨੇ ਸਾਂਝੇ ਤੌੌਰ ’ਤੇ ਕੀਤਾ। ਇਸ ਮੌੌਕੇ ਮੁਹੰਮਦ ਸਦੀਕ ਅਤੇ ਕੁਸ਼ਲਦੀਪ ਸਿੰਘ ਢਿੱਲੋੋਂ ਨੇ ਕਿਹਾ ਕਿ ਅਪਰੇਸ਼ਨ ਥੀਏਟਰ ਦੇ ਬਣਨ ਨਾਲ ਨਾ ਸਿਰਫ ਜ਼ਿਲ੍ਹੇ ਦੇ ਵਸਨੀਕਾਂ ਨੂੰ ਅੱਖਾਂ ਸਬੰਧੀ ਆਧੁਨਿਕ ਇਲਾਜ ਦੀ ਸਹੂਲਤ ਮਿਲੇਗੀ ਸਗੋੋਂ ਮਾਲਵਾ ਖੇਤਰ ਦੇ ਲੋੋਕ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਸੂਬੇ ਦੇ ਲੋੋਕਾਂ ਨੂੰ ਸਿਹਤ ਸਬੰਧੀ ਹੋੋਰ ਮਿਆਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਸਿਹਤ ਵਿਭਾਗ ਵਿੱਚ 10 ਹਜ਼ਾਰ ਤੋੋਂ ਉਪਰ ਸਟਾਫ ਦੀ ਭਰਤੀ ਕੀਤੀ ਗਈ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਚੇਅਰਮੈਨ ਰਾਕੇਸ਼ ਰੋੋਮਾਣਾ ਨੇ ਦੱਸਿਆ ਕਿ ਅਪਰੇਸ਼ਨ ਥੀਏਟਰ ਸ਼ੁਰੂ ਹੋਣ ਨਾਲ ਮਾਲਵੇ ਦੇ ਲੋੋਕਾਂ ਨੂੰ ਅੱਖਾਂ ਦੇ ਇਲਾਜ ਲਈ ਜ਼ਿਆਦਾ ਦੂਰ ਨਹੀਂ ਜਾਣਾ ਪਵੇਗਾ ਅਤੇ ਇੱਥੇ ਹਰ ਤਰ੍ਹਾਂ ਦੇ ਬੈਕਟੀਰੀਆ ਦਾ ਇਲਾਜ ਕੀਤਾ ਜਾਵੇਗਾ। ਇਸ ਮੌੌਕੇ ਐੱਸ.ਡੀ.ਐੱਮ. ਡਾ. ਮਨਦੀਪ ਕੌਰ ਨੇ ਮੁੱਖ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਚੈਰੀਟੇਬਲ ਟਰੱਸਟ ਵੱਲੋੋਂ ਚਲਾਏ ਜਾ ਰਹੇ ਲੋੋਕ ਭਲਾਈ ਕਾਰਜਾਂ ਵਿੱਚ ਲੱਗੇ ਇਸ ਹਸਪਤਾਲ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।