ਪੱਤਰ ਪ੍ਰੇਰਕ
ਮਾਨਸਾ, 9 ਜੂਨ
ਸਫਾਈ ਸੇਵਕ ਯੂਨੀਅਨ ਵੱਲੋਂ ਅੱਜ 28ਵੇਂ ਦਿਨ ਸਫਾਈ ਦਾ ਕੰਮ ਮੁਕੰਮਲ ਬੰਦ ਰੱਖਦਿਆਂ ਨਗਰ ਕੌਸਲ ਮਾਨਸਾ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਸਰਕਾਰ ਮੰਗਾਂ ਮੰਨਜ਼ੂਰ ਨਹੀਂ ਕਰਦੀ, ਉਨਾ ਚਿਰ ਤੱਕ ਸ਼ਹਿਰ ਦੀ ਸਫ਼ਾਈ ਨਾ ਕਰਨ ਲਈ ਉਹ ਮਜ਼ਬੂਰ ਰਹਿਣਗੇ। ਉਧਰ ਇਸ ਹੜਤਾਲ ਨੂੰ ਲੈ ਕੇ ਸਫ਼ਾਈ ਪ੍ਰਬੰਧਾਂ ਦਾ ਸ਼ਹਿਰ ਵਿੱਚ ਜਲੂਸ ਨਿਕਲ ਚੁੱਕਿਆ ਹੈ, ਮੁਹੱਲਿਆਂ ਵਿੱਚ ਕੂੜੇ ਦੇ ਢੇਰ ਨਜ਼ਰ ਆਉਣ ਲੱਗੇ ਹਨ। ਇਸ ਮੌਕੇ ਪਵਨ ਕੁਮਾਰ ਟਾਂਕ, ਮੁਕੇਸ਼ ਕੁਮਾਰ ਰੱਤੀ, ਸੁਨੀਲ ਕੁਮਾਰ ਨੀਨੂੰ, ਮਨੋਜ ਕੁਮਾਰ ਚੌਹਾਨ, ਵਿਨੋਦ ਕੁਮਾਰ,ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਅੱਗੇ ਦਿੱਤਾ ਧਰਨਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਪੰਜਾਬ ਸਰਕਾਰ ਦੀ ਬੇਰੁਖੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਰਮੇਸ਼ ਕੁਮਾਰ, ਦਿਲਬਾਗ ਰਾਏ, ਦਰਸ਼ਨਾ ਰਾਣੀ, ਪੱਪੂ ਰਾਮ, ਜੈਪਾਲ, ਸਤਵੀਰ ਕੁਮਾਰ, ਸ਼ਸ਼ੀ ਕੁਮਾਰ ਅਤੇ ਧਰਮਪਾਲ ਨੇ ਸੰਬੋਧਨ ਕੀਤਾ।