ਨਵੇਂ ਸਿਆਸੀ ਸਮੀਕਰਣਾਂ ਨੇ ਮੋਗਾ ਦੇ ਮੇਅਰ ਦੀ ਤਾਣੀ ਉਲਝਾਈ

ਨਵੇਂ ਸਿਆਸੀ ਸਮੀਕਰਣਾਂ ਨੇ ਮੋਗਾ ਦੇ ਮੇਅਰ ਦੀ ਤਾਣੀ ਉਲਝਾਈ

ਬਾਗੀ ਕਾਂਗਰਸੀ ਵਿਧਾਇਕ ਦੀ ਮੇਅਰ ਨਿਤਿਕਾ ਭੱਲਾ ਨਾਲ ਪੁਰਾਣੀ ਤਸਵੀਰ

ਮਹਿੰਦਰ ਸਿੰਘ ਰੱਤੀਆਂ

ਮੋਗਾ, 17 ਜਨਵਰੀ

ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਪਿੜ ਭਖ਼ਣ ਨਾਲ ਮੌਸਮ ਵਾਂਗ ਸਿਆਸਤ ਦੇ ਰੰਗ ਵੀ ਬਦਲ ਰਹੇ ਹਨ। ਵੋਟਰਾਂ ’ਚ ਚੁੱਪ ਛਾਈ ਹੋਈ ਹੈ ਅਤੇ ਉਹ ਹਵਾ ਦਾ ਰੁਖ਼ ਦੇਖ ਰਹੇ ਹਨ। ਚੋਣਾਂ ਦੌਰਾਨ ਵਫਾਦਾਰੀਆਂ ਵੀ ਪਲਟੀਆਂ ਮਾਰ ਰਹੀਆਂ ਹਨ। ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਸਿਆਸੀ ਪਲਟੀਆਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਿਆਸੀ ਧਿਰਾਂ ਵੱਲੋਂ ਨਾਰਾਜ਼ ਆਗੂਆਂ ਨੂੰ ਤੋੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਥੇ ਟਿਕਟ ਨਾ ਮਿਲਣ ਤੋਂ ਭਾਜਪਾ ’ਚ ਸ਼ਾਮਲ ਹੋ ਚੁੱਕੇ ਬਾਗੀ ਕਾਂਗਰਸੀ ਵਿਧਾਇਕ ਦੇ ਕੱਟੜ ਸਮਰਥਕਾਂ ਨੂੰ ਤੋੜਨ ਦੀ ਜੰਗ ਸ਼ੁਰੂ ਹੋ ਗਈ ਹੈ। ਨਗਰ ਨਿਗਮ ਮੇਅਰ ਨਿਤਿਕਾ ਭੱਲਾ ਨੇ ਵੀ ’ਮੇਅਰ ਦੀ ਕੁਰਸੀ’ ਖ਼ਤਰੇ ਵਿੱਚ ਪੈਂਦੀ ਦੇਖ ਪੈਂਤੜਾ ਬਦਲਣਾ ਸ਼ੁਰੂ ਕਰ ਦਿੱਤਾ ਹੈ। ਬਾਗੀ ਵਿਧਾਇਕ ਡਾ. ਹਰਜੋਤ ਕਮਲ ਜੋ ਕਾਂਗਰਸੀ ਤੇ ਆਜ਼ਾਦ ਕੌਂਸਲਰਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਕਰਦੇ ਸਨ, ਸਮੇਂ ਦੇ ਨਾਲ ਸਾਰੇ ਕਾਂਗਰਸ ਦੀ ਉਮੀਦਵਾਰ ਮੋਗਾ ਸ਼ਹਿਰੀ ਹਲਕੇ ਤੋਂ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨਾਲ ਜਾ ਡਟੇ ਹਨ। ਬਾਗੀ ਵਿਧਾਇਕ ਦੀ ਖਾਸ ਨਿਗਮ ਮੇਅਰ ਨੀਤਿਕਾ ਭੱਲਾ ਹਾਲੇ ਵੀ ਦੁੱਚਿਤੀ ਵਿੱਚ ਹਨ। ਉਨ੍ਹਾਂ ਫੋਨ ਉੱਤੇ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਉਨ੍ਹਾਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਉਹ ਬਾਗੀ ਵਿਧਾਇਕ ਦੇ ਪੱਕੇ ਸਮਰਥਕਾਂ ’ਚੋਂ ਇੱਕ ਹਨ ਅਤੇ ਇਸ ਸਮੇਂ ਦੁਚਿੱਤੀ ਵਿੱਚ ਹਨ, ਉਨ੍ਹਾਂ ਦਾ ਆਖਣਾ ਹੈ ਕਿ ਸਮਝ ਨਹੀਂ ਆ ਰਹੀ ਕਿ ਉਹ ਕਿਸ ਦਾ ਸਮਰਥਨ ਕਰਨ। ਉਨ੍ਹਾਂ ਆਖਿਆ ਕਿ ਮੈਨੂੰ ਮੇਅਰ ਬਣਾਉਣ ਵਿੱਚ ਡਾ. ਹਰਜੋਤ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦੁਚਿਤੀ ਵਿੱਚ ਹਨ ਕਿਉਂਕਿ ਬਾਗੀ ਕਾਂਗਰਸੀ ਮੇਰਾ ਪਿਤਾ ਤੇ ਕਾਂਗਰਸ ਮੇਰੀ ਮਾਂ ਹੈ। ਮੈਂ ਕਿਧਰ ਜਾਵਾਂ, ਪਰ ਅੰਦਰੂਨੀ ਤੌਰ ਉੱਤੇ ਉਨ੍ਹਾਂ ਦਾ ਮਨ ਕਾਂਗਰਸ ਵੱਲ ਦਿਖਾਈ ਦਿੱਤਾ ਹੈ। ਹਾਲਾਂਕਿ ਉਨ੍ਹਾਂ ਪਿਛਲੀ ਦਿਨੀ ਸਪਸ਼ਟ ਕੀਤਾ ਸੀ ਕਿ ਉਸ ਦਾ ਅਸਤੀਫ਼ਾ ਤਿਆਰ ਹੈ ਪਰ ਉਹ ਡਾ. ਹਰਜੋਤ ਨਾਲ ਚੱਟਾਨ ਵਾਂਗ ਖੜ੍ਹੀ ਹੈ। ਜੇ ਮੇਅਰ ਨੀਤਿਕਾ ਭੱਲਾ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦੀ ਹਮਾਇਤ ’ਚ ਨਹੀਂ ਆਉਂਦੀ ਜਾਂ ਸੂਬੇ ’ਚ ਕਾਂਗਰਸ ਮੁੜ ਸੱਤਾ ਵਿੱਚ ਨਹੀਂ ਆਉਂਦੀ ਤਾਂ ਉਨ੍ਹਾਂ ਦੀ ਕੁਰਸੀ ਖ਼ਤਰੇ ਵਿੱਚ ਸਮਝੀ ਜਾ ਰਹੀ ਹੈ। ਵਿਰੋਧੀ ਧਿਰਾਂ ਨਗਰ ਨਿਗਮ ਵਿੱਚੋਂ ਭਾਜਪਾ ’ਚ ਸ਼ਾਮਲ ਹੋਏ ਬਾਗੀ ਵਿਧਾਇਕ ਦਾ ਗਲਬਾ ਖ਼ਤਮ ਕਰਨ ਲਈ ਯਤਨਸ਼ੀਲ ਹੈ।  

‘ਸਿਆਸੀ ਧਿਰਾਂ ’ਚ ਆਦਰਸ਼ਾਂ ਦੀ ਕਮੀ’

ਬਜ਼ੁਰਗ ਟਕਸਾਲੀ ਕਾਂਗਰਸੀ ਪੰਡਤ ਸ਼ਾਮ ਲਾਲ ਨੇ ਆਖਿਆ ਕਿ ਦਰਅਸਲ ਸਿਆਸਤ ’ਚ ਇੰਨਾ ਜ਼ਿਆਦਾ ਨਿਘਾਰ ਆ ਗਿਆ ਹੈ ਕਿ ਸਿਆਸੀ ਧਿਰਾਂ ’ਚ ਆਦਰਸ਼ਾਂ ਦੀ ਕਮੀ ਆ ਗਈ ਹੈ। ਸੰਸਦ ਨੇ ਦਲ ਬਦਲ ਵਿਰੋਧੀ ਐਕਟ ਪਾਸ ਕੀਤਾ ਪਰ ਸ਼ਾਤਿਰ ਦਿਮਾਗ ਨਾਲ ਨਵੀਆਂ ਚੋਰ ਮੋਰੀਆਂ ਕੱਢ ਕੇ ਦਲ ਬਦਲੀ ਜਾਰੀ ਰੱਖੀ, ਜਿਸ ਨਾਲ ਮੱਧਕਾਲੀ ਚੋਣਾਂ ਕਰਵਾਉਣੀਆਂ ਪਈਆਂ। ਇਸ ਮਾੜੇ ਰੁਝਾਨ ਨਾਲ ਜਿੱਥੇ ਸਿਆਸੀ ਅਸਥਿਰਤਾ ਵਧੀ, ਉੱਥੇ ਦੇਸ਼ ਨੂੰ ਚੋਣਾਂ ਦਾ ਗੈਰ-ਜ਼ਰੂਰੀ ਖਰਚ ਸਹਿਣਾ ਪਿਆ। ਦਲਬਦਲੀ ਨਾ ਸਿਰਫ਼ ਲੋਕਤੰਤਰ ਦੇ ਦਿਨੋ-ਦਿਨ ਕਮਜ਼ੋਰ ਹੋਣ ਦਾ ਕਾਰਨ ਬਣ ਰਹੀ ਹੈ ਸਗੋਂ ਇਹ ਸਿਆਸੀ ਆਗੂਆਂ ਤੇ ਦੇਸ਼ ’ਤੇ ਜਨਤਾ ਪ੍ਰਤੀ ਸਮਰਪਣ ਭਾਵਨਾ ਦੇ ਖਾਤਮੇ ਦੀ ਵੀ ਨਿਸ਼ਾਨੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All