ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮੋਗਾ ਸ਼ਹਿਰੀ ’ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਐੱਸਜੀਪੀਸੀ ਮੈਂਬਰ ਤਰਸੇਮ ਸਿੰਘ ਰੱਤੀਆਂ ਤੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ ਨੂੰ ਪੀਏਸੀ ਮੈਂਬਰ ਅਤੇ ਸੁਖਵਿੰਦਰ ਸਿੰਘ ਬਰਾੜ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਨਵ-ਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਰ ਦਿੰਦੇ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਜ਼ਿਲ੍ਹਾ ਯੂਥ ਪ੍ਰਧਾਨ ਦੇਬਸੀਸ ਮਲਿਕ, ਰਾਜਵੰਤ ਸਿੰਘ ਮਾਹਲਾ ਵੀ ਮੌਜੂਦ ਸਨ। ਨਵਨਿਯੁਕਤ ਆਗੂਆਂ ਵਿਚ ਹਰਵਿੰਦਰ ਸਿੰਘ ਚੋਟੀਆਂ ਸਲਾਹਕਾਰ, ਗੁਰਚਰਨ ਸਿੰਘ ਕਾਲੀਏ ਵਾਲਾ ਸਲਾਹਕਾਰ, ਪਰਮਪਾਲ ਸਿੰਘ ਘੱਲ ਕਲਾਂ ਸਲਾਹਕਾਰ, ਰਣਜੀਤ ਸਿੰਘ ਭਾਊ, ਪਵਨਦੀਪ ਸਿੰਘ ਮੱਲੀਆਂ ਵਾਲਾ, ਗੁਰਦੀਪ ਸਿੰਘ ਮਹੇਸਰੀ, ਬਲਜੀਤ ਸਿੰਘ ਜਸ ਮੰਗੇਵਾਲਾ ਸਾਰੇ ਜਨਰਲ ਕੌਂਸਲ ਮੈਂਬਰ, ਰਵਦੀਪ ਸਿੰਘ ਸੰਘਾ ਦਾਰਾਪੁਰ ਸਰਕਲ ਪ੍ਰਧਾਨ ਦੌਲਤਪੁਰਾ, ਪਵਨਦੀਪ ਸਿੰਘ ਘੱਲ ਕਲਾਂ, ਬਿਪਨਪਾਲ ਸਿੰਘ ਖੋਸਾ ਸਰਕਲ ਪ੍ਰਧਾਨ ਖੋਸਾ ਪਾਂਡੋ, ਗੁਰਬਿੰਦ ਸਿੰਘ ਸਿੰਘਾ ਵਾਲਾ ਸਰਕਲ ਪ੍ਰਧਾਨ ਚੜਿੱਕ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਬੀਸੀ ਵਿੰਗ ਸ਼ਹਿਰੀ ਜ਼ਿਲ੍ਹਾ ਮੋਗਾ, ਜਗਮੀਤ ਸਿੰਘ ਬਰਾੜ ਮੰਗੇਵਾਲਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਮਨਪ੍ਰੀਤ ਸਿੰਘ ਮਨੂੰ ਮੋਗਾ ਪ੍ਰਧਾਨ ਜ਼ਿਲ੍ਹਾ ਐੱਸਓਆਈ ਨਿਯੁਕਤ ਕੀਤਾ ਗਿਆ।
ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।