ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਮਾਰਚ
ਵਿਧਾਨ ਸਭਾ ਚੋਣਾਂ ਦੌਰਾਨ ਮੁਕਤਸਰ ਜ਼ਿਲ੍ਹੇ ਦੇ ਚਾਰਾਂ ਹਲਕਿਆਂ ਵਿੱਚੋਂ ਤਿੰਨ ਕਾਂਗਰਸੀ ਤੇ ਚਾਰ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ| ਮੁਕਤਸਰ ਹਲਕੇ ਦੀਆਂ ਪੋਲ ਹੋਈਆਂ ਕੁੱਲ ਵੋਟਾਂ 149390 ਵਿੱਚੋਂ ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ 118448 ਵੋਟਾਂ ਪ੍ਰਾਪਤ ਕੀਤੀਆਂ ਜਦੋਂਕਿ ਕਾਂਗਰਸ ਦੀ ਕਰਨ ਕੌਰ ਬਰਾੜ 14290, ਭਾਜਪਾ ਦੇ ਰਾਜੇਸ਼ ਗੋਰਾ 10634, ਅਕਾਲੀ ਦਲ ਮਾਨ ਦੇ ਸੁਖਰਾਜ ਸਿੰਘ 1963, ਲੋਕ ਇਨਸਾਫ ਪਾਰਟੀ ਦੇ ਧਰਮਜੀਤ ਸਿੰਘ ਬੋਨੀ ਬੇਦੀ 310, ਨੈਸ਼ਨਲ ਜਸਟਿਸ ਪਾਰਟੀ ਦੇ ਬਲਵੰਤ ਸਿੰਘ 119, ਸੰਯੁਕਤ ਕਿਸਾਨ ਮੋਰਚਾ ਦੀ ਅਨੁਰੂਪ ਕੌਰ ਸੰਧੂ 934, ਆਜ਼ਾਦ ਉਮੀਦਵਾਰ ਅਲਵਿੰਦਰ ਸਿੰਘ 498, ਸੰਦੀਪ ਕੁਮਾਰ 170, ਕਾਲਾ ਸਿੰਘ 256, ਕ੍ਰਿਸ਼ਨ ਕੁਮਾਰ 551 ਤੇ ਰਾਜ ਕੁਮਾਰ 397 ਵੋਟਾਂ ਪ੍ਰਾਪਤ ਕਰਕੇ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠੇ| ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀਆਂ ਪੋਲ ਹੋਈਆਂ ਕੁੱਲ ਵੋਟਾਂ 143765 ਵਿੱਚੋਂ 139528 ਵੋਟਾਂ ਕਾਂਗਰਸ ਦੇ ਰਾਜਾ ਵੜਿੰਗ, ਅਕਾਲੀ ਦਲ ਦੇ ਡਿੰਪੀ ਢਿੱਲੋਂ ਤੇ ‘ਆਪ’ ਦੇ ਪ੍ਰਿਤਪਾਲ ਸ਼ਰਮਾ ਲੈ ਗਏ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ 391, ਪੰਜਾਬ ਕਿਸਾਨ ਦਲ ਦਾ ਓਮ ਪ੍ਰਕਾਸ਼ 220, ਬਹੁਜਨ ਮੁਕਤੀ ਮੋਰਚਾ ਦੇ ਕੁਲਦੀਪ ਸਿੰਘ ਨੂੰ 136, ਐੱਮਐੱਲਪੀਆਈ ਦੇ ਗੁਰਜਿੰਦਰ ਸਿੰਘ ਨੂੰ 126, ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਨੂੰ 156, ਸ਼ਿਵਜੀ ਸਿੰਘ 103, ਹਰਦੀਪ ਸਿੰਘ 364, ਵਿਕਰਮਜੀਤ ਸਿੰਘ 477 ਤੇ ਸੰਯੁਕਤ ਸਮਾਜ ਮੋਰਚਾ ਦੇ ਗੁਰਪ੍ਰੀਤ ਸਿੰਘ ਕੋਟਲੀ 880 ਵੋਟਾਂ ਪ੍ਰਾਪਤ ਕਰਨ ਕਰਕੇ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਵਿਧਾਨ ਸਭਾ ਹਲਕਾ ਲੰਬੀ ਦੀਆਂ ਪੋਲ ਹੋਈਆਂ ਕੁੱਲ ਵੋਟਾਂ 135697 ਵਿੱਚੋਂ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੇ 121230 ਵੋਟਾਂ ਪ੍ਰਾਪਤ ਕੀਤੀਆਂ ਜਦੋਂਕਿ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਣਾ ਨੂੰ 10136 ਤੇ ਭਾਜਪਾ ਦੇ ਉਮੀਦਵਾਰ ਰਕੇਸ਼ ਧੀਂਗੜਾ ਨੂੰ 1116 ਸਣੇ ਅਕਾਲੀ ਦਲ (ਅ) ਦੇ ਜਸਵਿੰਦਰ ਸਿੰਘ ਨੂੰ 1318, ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਨੂੰ 393, ਚਰਨਜੀਤ ਸਿੰਘ 278 ਵੋਟਾਂ ਪ੍ਰਾਪਤ ਕਰਕੇ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠੇ।
ਵਿਧਾਨ ਸਭਾ ਹਲਕਾ ਮਲੋਟ ਦੇ 139167 ਪੋਲ ਹੋਈਆਂ ਕੁੱਲ ਵੋਟਾਂ ਵਿੱਚੋਂ 114479 ਵੋਟਾਂ ‘ਆਪ’ ਦੀ ਉਮੀਦਵਾਰ ਡਾ. ਬਲਜੀਤ ਕੌਰ ਤੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਕੋਟਭਾਈ ਨੂੰ ਮਿਲੀਆਂ ਜਦੋਂਕਿ ਕਾਂਗਰਸ ਦੀ ਰੁਪਿੰਦਰ ਕੌਰ ਰੂਬੀ 17652, ਪੰਜਾਬ ਲੋਕ ਕਾਂਗਰਸ ਦੇ ਕਰਨਵੀਰ ਸਿੰਘ ਨੂੰ 1169, ਸੀਪੀਆਈ ਦੇ ਦਵਿੰਦਰ ਕੋਟਲੀ 453, ਪੰਜਾਬ ਲੇਬਰ ਪਾਰਟੀ ਦੇ ਗੁਰਮੀਤ ਸਿੰਘ ਰੰਘਰੇਟਾ 154, ਆਜ਼ਾਦ ਸਮਾਜ ਪਾਰਟੀ ਦੇ ਬਲਦੇਵ ਸਿੰਘ 257, ਅਕਾਲੀ ਦਲ (ਅ) ਦੇ ਰੇਸ਼ਮ ਸਿੰਘ 938, ਸੰਯੁਕਤ ਕਿਸਾਨ ਮੋਰਚਾ ਦੇ ਸੁਖਵਿੰਦਰ ਕੁਮਾਰ, ਆਜ਼ਾਦ ਉਮੀਦਵਾਰ ਓਮ ਪ੍ਰਕਾਸ਼ ਖਿੱਚੀ 143, ਹਰਜੀਤ ਸਿੰਘ 784, ਗੁਰਮੀਤ ਕੌਰ 242, ਜੱਸਲ ਸਿੰਘ 379, ਬਲਵਿੰਦਰ ਸਿੰਘ 641 ਤੇ ਬਿੰਦਰਾ ਰਾਮ 270 ਵੋਟਾਂ ਨਾਲ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠੇ|
ਪ੍ਰਿੰਸੀਪਲ ਬੁੱਧ ਰਾਮ ਦੀ ਰਿਕਾਰਡ ਜਿੱਤ ’ਤੇ ਖੁਸ਼ੀ ਮਨਾਈ
ਬਰੇਟਾ (ਪੱਤਰ ਪ੍ਰੇਰਕ) ਇਸ ਇਲਾਕੇ ਤੋਂ ‘ਆਪ’ ਦੇ ਵਿਧਾਇਕ ਦੀ ਚੋਣ ਜਿੱਤੇ ਪ੍ਰਿੰਸੀਪਲ ਬੁੱਧ ਰਾਮ ਦੀ ਜਿੱਤ ਤੇ ਇਲਾਕੇ ਦੇ ਵੱਖ-ਵੱਖ ਸਪੋਟਰਾਂ ਵੱਲੋਂ ਖ਼ੁਸ਼ੀਆਂ ਦੇ ਪ੍ਰਗਟਾਵੇ ਕਰਦੇ ਹੋਏ ਮਿਠਾਈਆਂ ਵੰਡੀਆਂ ਗਈਆਂ ਤੇ ਗੁਲਾਲ ਖੇਡਦੇ ਹੋਏ ਦਾਅਵਾ ਕੀਤਾ ਕਿ ਇਸ ਇਲਾਕੇ ਤੋਂ ਦੂਜੀ ਵਾਰ ਚੁਣੇ ਗਏ ਪੜ੍ਹੇ-ਲਿਖੇ ਪ੍ਰਿੰਸੀਪਲ ਬੁੱਧ ਰਾਮ ਦਾ ਮੰਤਰੀ ਲਿਆ ਜਾਣਾ ਪੱਕਾ ਹੈ ਕਿਉਂਕਿ ਇਸ ਹਲਕੇ ਤੋਂ ਪਹਿਲੀ ਦਫ਼ਾ ਇੰਨੀ ਵੱਡੀ ਜਿੱਤ ਹਾਸਲ ਹੋਈ ਹੈ। ਇਨ੍ਹਾਂ ਪ੍ਰਗਟਾਵਾ ਕਰਨ ਵਾਲਿਆਂ ’ਚ ਸਰਗਮ ਸਪੋਰਟਰ ਲਛਮਣ ਦਾਸ ਸਿੰਗਲਾ, ਸਾਬਕਾ ਪ੍ਰਧਾਨ ਨਗਰ ਕੌਂਸਲ ਪੁਰਸ਼ੋਤਮ ਦਾਸ ਭਾਵਾ, ਸੰਸਾਰੀ ਲਾਲ ਕ੍ਰਿਸਨਗੜ, ਵਿੱਕੀ ਕੁਮਾਰ ਅਨਿਸ਼ ਗੋਇਲ ਆਦਿ ਸ਼ਾਮਲ ਸਨ।
‘ਆਪ’ ਵਿਧਾਇਕ ਚੰਡੀਗੜ੍ਹ ਲਈ ਰਵਾਨਾ
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਮੁਕਤਸਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਮਲੋਟ ਤੋਂ ‘ਆਪ’ ਦੇ ਵਿਧਾਇਕ ਡਾ. ਬਲਜੀਤ ਕੌਰ ਅਤੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਸਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਜਥੇਬੰਦਕ ਸਕੱਤਰ ਵਰਿੰਦਰ ਢੋਸੀਵਾਲ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਦੀਆਂ ਚਾਰ ਸੀਟਾਂ ’ਚੋਂ ਤਿੰਨ ਉਪਰ ਆਪ ਦੇ ਉਮੀਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਨੂੰ ਪਾਰਟੀ ਨੇ ਬੈਠਕ ਵਾਸਤੇ ਚੰਡੀਗੜ੍ਹ ਸੱਦਿਆ ਹੈ| ਉਨ੍ਹਾਂ ਦੱਸਿਆ ਕਿ ਹਲਕੇ ’ਚ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।