ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 14 ਅਪਰੈਲ
ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ ਵਿਚ ਹਲਕੇ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਛੋਟੇ ਵੱਡੇ ਆਗੂਆਂ ਨੇ ਸ਼ਮੂਲੀਅਤ ਕੀਤੀ। ਧਰਮਕੋਟ ਦੀ ਅਨਾਜ ਮੰਡੀ ਤੋਂ ਸੈਂਕੜੇ ਮੋਟਰਸਾਈਕਲਾਂ ਨਾਲ ਵਿਧਾਇਕ ਢੋਸ ਨੇ ਰੈਲੀ ਦੀ ਆਰੰਭਤਾ ਕੀਤੀ। ਇਹ ਵੱਖ‘ਵੱਖ ਪਿੰਡਾਂ ਵਿਚ ਵੀ ਹੁੰਦੀ ਹੋਈ ਦੁਪਿਹਰ ਮੌਕੇ ਇੱਥੇ ਪੁੱਜੀ। ਰੈਲੀ ਦੇ ਇੱਥੇ ਪੁੱਜਣ ’ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਅਤੇ ਬਲਾਕ ਪ੍ਰਧਾਨ ਸ਼ਹਿਰੀ ਭੁਪੇਸ਼ ਗਰਗ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ‘ਆਪ’ ਬਲਾਕ ਯੂਥ ਆਗੂ ਸ਼ੇਖਰ ਬਾਂਸਲ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੋਈਆ ਭੇਟ ਕਰਕੇ ਸਨਮਾਨਿਤ ਕੀਤਾ।