ਮੋਗਾ: ਵਿਧਾਇਕ ਤੇ ਡਾਕਟਰ ਵਿਵਾਦ ਭਖ਼ਿਆ; ਸੋਮਵਾਰ ਤੋਂ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ

ਮੋਗਾ: ਵਿਧਾਇਕ ਤੇ ਡਾਕਟਰ ਵਿਵਾਦ ਭਖ਼ਿਆ; ਸੋਮਵਾਰ ਤੋਂ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ

ਮਹਿੰਦਰ ਸਿੰਘ ਰੱਤੀਆਂ

ਮੋਗਾ, 14 ਅਗਸਤ

ਇਥੇ ਸਿਵਲ ਹਸਪਤਾਲ ਵਿਖੇ ਮੰਗਲਵਾਰ ਨੂੰ ਮਹਿਲਾ ਡਾਕਟਰ ਤੇ ਵਿਧਾਇਕ ਨਾਲ ਹੋਈ ਤਤਕਾਰ ਤੇ ਡਾਕਟਰ ਦੇ ਲੁਧਿਆਣਾ ਵਿਖੇ ਤਬਾਦਲਾ ਰੋਕਣ ਲਈ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਚੱਲ ਰਿਹਾ ਸੰਘਰਸ਼ ਵਿਧਾਇਕ ਵੱਲੋਂ ਲਾਈਵ ਵੀਡੀਓ ’ਚ ਮਹਿਲਾ ਡਾਕਟਰ ਨੂੰ ਕਥਿਤ ਭੱਦੀ ਸ਼ਬਦਾਵਲੀ ਬੋਲਣ ਤੋਂ ਹੋਰ ਭਖ਼ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਡਾ. ਮਾਲਤੀ ਥਾਪਰ ਨੇ ਜਥੇਬੰਦੀਆਂ ਨੂੰ ਧਰਮ ਖ਼ਤਮ ਕਰਨ ਦੀ ਅਪੀਲ ਕਰਦੇ ਸਿਹਤ ਮੰਤਰੀ ਤੋਂ ਡਾਕਟਰ ਦੀ ਬਦਲੀ ਰੱਦ ਕਰਵਾਉਣ ਦਾ ਭਰੋਸਾ ਦਿੱਤਾ ਪਰ ਜਥੇਬੰਦੀਆਂ ਨੇ ਪਹਿਲਾਂ ਬਦਲੀ ਰੱਦ ਕਰਨ ਦੀ ਸ਼ਰਤ ਰੱਖਦੇ ਹੋਏ ਧਰਨਾ ਖ਼ਤਮ ਕਰਨ ਲਈ ਸਹਿਮਤ ਨਹੀਂ ਹੋਈਆਂ। ਪੀਸੀਐੱਮਐੱਸ ਜਥੇਬੰਦੀ ਤੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਮੈਡੀਕਲ ਅਫ਼ਸਰ ਡਾ. ਰਿਤੂ ਜੈਨ ਦੀ ਬਦਲੀ ਖ਼ਿਲਾਫ਼ ਰੋਸ ਵਜੋਂ ਕਾਲੀਆਂ ਪੱਟੀਆ ਬੰਨ੍ਹ ਕੇ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਤੱਕ 3 ਘੰਟੇ ਦੀ ਹਸਪਤਾਲ ਦੀ ਤਾਲਾਬੰਦੀ ਕਰਕੇ ਧਰਨਾ ਦਿੱਤਾ ਅਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀਸੀਐੱਮਐੱਸ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਡਾ. ਇੰਦਰਵੀਰ ਸਿੰਘ ਗਿੱਲ ਅਤੇ ਡਾ. ਸੰਜੀਵ ਜੈਨ ਨੇ ਕਿਹਾ ਕਿ ਵਿਧਾਇਕ ਡਾ. ਹਰਜੋਤ ਕਮਲ ਸਿੰਘ ਬੁਖਲ਼ਾਹਟ ਵਿੱਚ ਆ ਗਏ ਹਨ। ਉਨ੍ਹਾਂ ਲਾਈਵ ਵੀਡੀਓ ’ਚ ਜਿਥੇ ਉਨ੍ਹਾਂ ਉੱਤੇ ਸਿਆਸਤ ਕਰਨ ਦੇ ਦੋਸ਼ ਲਾਏ ਉਥੇ ਮਹਿਲਾ ਡਾਕਟਰ ਰਿਤੂ ਜੈਨ ਦੀ ਮੋਗਾ ਵਿਖੇ ਤਾਇਨਾਤੀ ਦੀ ਗੱਲ ਕਰਦਿਆਂ ਭੱਦੀ ਸ਼ਬਦੀਵਲੀ (ਗਦੌੜਾ ਫੇਰਿਆ) ਸ਼ਬਦ ਆਖਕੇ ਜਿਥੇ ਮਹਿਲਾ ਡਾਕਟਰ (ਗਜ਼ਟਿਡ ਅਫਸਰ) ਨੂੰ ਜਨਤਕ ਤੌਰ ਉੱਤੇ ਅਪਮਾਨਿਤ ਕੀਤਾ ਹੈ ਸਮੁੱਚੀ ਮਹਿਲਾ ਜਾਤੀ ਦੇ ਸਨਮਾਨ ਨੂੰ ਸੱਟ ਮਾਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ 17 ਅਗਸਤ ਨੂੰ ਰੋਸ ਵਜੋਂ ਜ਼ਿਲ੍ਹੇ ਭਰ ਵਿੱਚ ਕੋਵਿਡ-19 ਸਮੇਤ ਸਾਰੀਆਂ ਸਿਹਤ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ। ਇਸ ਮੌਕੇ ਸਿਹਤ ਕਾਮਿਆਂ ਦੀ ਜਥੇਬੰਦੀ ਆਗੂ ਤੇ ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨੇ ਆਖਿਆ ਕਿਹਾ ਕਿ ਉਨ੍ਹਾਂ ਨੂੰ ਝਾੜੂ ਵਾਲਿਆਂ ਦਾ ਬੰਦਾ ਆਖਣਾ ਵਿਧਾਇਕ ਦੀ ਬੁਖਲਾਹਟ ਹੈ। ਪੈਰਾ ਮੈਡੀਕਲ ਕਾਮਿਆਂ ਦੇ ਆਗੂ ਕੁਲਬੀਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਕੰਗ ਨੇ ਵਿਧਾਇਕ ਵੱਲੋਂ ਮਹਿਲਾ ਡਾਕਟਰ ਖ਼ਿਲਾਫ਼ ਵਰਤੀ ਭੱਦੀਸਬਦਾ ਵਲੀ ਦੀ ਨਿਖ਼ੇਧੀ ਕੀਤੀ। ਇਸ ਮੌਕੇ ਡਾ ਰੁਪਿੰਦਰ ਕੌਰ, ਡਾ ਹਰਪ੍ਰੀਤ ਕੌਰ, ਡਾ ਚਰਨਪ੍ਰੀਤ ਸਿੰਘ, ਡਾ ਰੁਪਾਲੀ ਸੇਠੀ, ਪਰਮਿੰਦਰ ਸਿੰਘ, ਜਗਪਾਲ ਕੌਰ, ਮਨਵਿੰਦਰ ਕਟਾਰੀਆ, ਰਾਜ ਕੁਮਾਰ, ਜੋਗਿੰਦਰ ਮਾਹਲਾ ਸਿਹਤ ਕਾਮੇ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All