ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ
ਸੀਪੀਆਈ (ਐੱਮ) ਦਾ ਜਥੇਬੰਦਕ ਇਜਲਾਸ ਕਾਮਰੇਡ ਸੁਰਜੀਤ ਸਿੰਘ ਘੱਗਾ ਅਤੇ ਤਰਸੇਮ ਲਾਲ ਦੀ ਅਗਵਾਈ ਹੇਠ ਹੋਇਆ, ਜਿਸ ਦੌਰਾਨ ਪਾਰਟੀ ਝੰਡਾ ਲਹਿਰਾਉਣ ਦੀ ਰਸਮ ਅਲਬੇਲ ਸਿੰਘ ਨੇ ਅਦਾ ਕੀਤੀ ਅਤੇ ਪਿਛਲੇ ਸਮੇਂ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿੱਚ ਰੋਜ਼ਾਨਾ 15840 ਲੋਕ ਭੁੱਖ ਕਾਰਨ ਮਰ ਰਹੇ ਹਨ। ਜ਼ਿਲ੍ਹਾ ਸਕੱਤਰ ਆਪਾਰ ਸੰਧੂ ਵੱਲੋਂ ਪੇਸ਼ ਕੀਤੇ ਮਤਿਆਂ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੌਕੇ 13 ਮੈਂਬਰੀ ਜ਼ਿਲ੍ਹਾ ਕਮੇਟੀ ਲਈ ਆਪਾਰ ਸੰਧੂ, ਸੁਰਜੀਤ ਘੱਗਾ, ਅਲਬੇਲ ਸਿੰਘ, ਸਿਕੰਦਰ ਸਿੰਘ, ਧਰਮਪਾਲ, ਅਸ਼ਵਨੀ ਕੁਮਾਰ, ਖਰੈਤੀ ਲਾਲ, ਨੱਥੂ ਰਾਮ ਅਤੇ ਲਸ਼ਮਣ ਦਾਸ ਦੀ ਚੋਣ ਕੀਤੀ ਗਈ ਜਦੋਂ ਕਿ ਚਾਰ ਪੱਕਾ ਇਨਵਾਇਟੀ ਮੈਂਬਰ ਇੰਦਰਜੀਤ ਸਿੰਘ, ਠਾਕੁਰ ਸਿੰਘ, ਮੇਜਰ ਸਿੰਘ ਤੇ ਰਾਜ ਕੁਮਾਰ ਚੁਣੇ ਗਏ। ਪਾਰਟੀ ਲੇ 27 ਸਤੰਬਰ ਦੇ ਭਾਰਤ ਬੰਦ ਸੱਦੇ ਦੀ ਸਫ਼ਲਤਾ ਲਈ ਅਪੀਲ ਕਰਦਿਆਂ ਸੂਬਾਈ ਇਜਲਾਸ ਲਈ ਚਾਰ ਡੈਲੀਕੇਟ ਵੀ ਚੁਣੇ।