ਪੱਤਰ ਪ੍ਰੇਰਕ
ਭਗਤਾ ਭਾਈ, 3 ਮਈ
ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿੰਡ ਜਲਾਲ ਵਿੱਚ ਈਦ ਮੌਕੇ ਹੋਏ ਸਮਾਗਮ ਦੌਰਾਨ ਮੁਸਲਿਮ ਭਾਈਚਾਰੇ ਨੂੰ ਈਦ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦਿਆਂ ਹਲਕੇ ਦੇ ਕਬਰਿਸਤਾਨਾਂ ਲਈ 55 ਲੱਖ ਰੁਪਏ ਦੇ ਚੈੱਕ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਈਦ ਦੇ ਤਿਉਹਾਰ ਮੌਕੇ ਬਲਾਕ ਭਗਤਾ ਭਾਈ ਤੇ ਫੂਲ ਦੇ ਵੱਖ-ਵੱਖ ਪਿੰਡਾਂ ’ਚ ਮੁਸਲਮਾਨ ਭਾਈਚਾਰੇ ਦੇ ਕਬਰਿਸਤਾਨਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ।
ਉਨ੍ਹਾਂ ਪਿੰਡ ਰਾਜਗੜ੍ਹ ਨੂੰ 3 ਲੱਖ, ਸਲਾਬਤਪੁਰਾ, ਕਾਂਗੜ, ਗੁਰੂਸਰ, ਦਿਆਲਪੁਰਾ, ਹਮੀਰਗੜ੍ਹ ਤੇ ਗੌਸਪੁਰਾ 2-2 ਲੱਖ, ਜਲਾਲ ਨੂੰ 5 ਲੱਖ, ਅਕਲੀਆ ਜਲਾਲ, ਭੋਡੀਪੁਰਾ, ਕੋਇਰ ਸਿੰਘ ਵਾਲਾ, ਨਿਉਰ, ਗੁੰਮਟੀ ਕਲਾਂ ਤੇ ਹਾਕਮ ਸਿੰਘ ਵਾਲਾ ਨੂੰ ਢਾਈ-ਢਾਈ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿੰਡ ਘੰਡਾਬੰਨਾ, ਫੂਲੇਵਾਲਾ, ਸੰਧੂ ਖੁਰਦ, ਬੁਰਜ਼ ਗਿੱਲ ਤੇ ਸਿਧਾਣਾ ਨੂੰ ਢਾਈ -ਢਾਈ ਲੱਖ ਤੇ ਰਾਈਆ ਨੂੰ 3.50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ।