ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 17 ਮਾਰਚ
ਮਾਪਿਆਂ ਬਾਹਰੀ ਇਕ ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੁਲੀਸ ਵੱਲੋਂ ਕੀਤੀ ਪੜਤਾਲ ਤੋਂ ਪਤਾ ਲੱਗਿਆ ਕਿ ਇਸ ਜਬਰ ਵਿੱਚ ਤਿੰਨ ਔਰਤਾਂ ਤੇ ਦੋ ਵਿਅਕਤੀ ਸ਼ਾਮਲ ਹਨ| ਸੂਤਰਾਂ ਅਨੁਸਾਰ ਪੀੜਤ ਲੜਕੀ ਨੂੰ ਇਕ ਔਰਤ ਇਸ ਪਿੰਡ ਵਿੱਚ ਲਿਆਈ ਸੀ ਤੇ ਸਾਲ ਕੁ ਬਾਅਦ ਲੜਕੀ ਨੂੰ ਛੱਡ ਕੇ ਕਿਤੇ ਚਲੀ ਗਈ| ਇਹ ਕੇਸ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ| ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਇਕ ਗੁਪਤਾ ਸੂਚਨਾ ਮਿਲੀ ਕਿ ਪੀੜਤ ਬੱਚੀ (14) ਨਾਲ ਨਿੱਤ ਦਿਹਾੜੇ ਜ਼ੁਲਮ ਹੁੰਦਾ ਹੈ| ਉਹ ਲਗਭਗ ਚਾਰ ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ| ਸ਼ਿਕਾਇਤ ਮਿਲਣ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਪੁਲੀਸ ਨੂੰ ਨਾਲ ਲੈ ਕੇ ਉਕਤ ਘਰ ਪਹੁੰਚੀ ਤਾਂ ਉਥੇ ਮੌਜੂਦ ਮੁਲਜ਼ਮ ਦੀ ਭਰਜਾਈ ਤੇ ਇਕ ਹੋਰ ਔਰਤ ਨੇ ਟੀਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਟੀਮ ਨੇ ਘਰ ਦੀ ਫੋਲਾ-ਫਰਾਲੀ ਕੀਤੀ ਤਾਂ ਬਦਹਵਾਸ ਲੜਕੀ ਉਥੋਂ ਮਿਲ ਗਈ| ਲੜਕੀ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਉਸ ਨੂੰ ਡਰਾ ਧਮਕਾ ਕੇ ਘਰ ਅੰਦਰ ਲੁਕੋ ਦਿੱਤਾ ਸੀ| ਬਾਲ ਸੁਰੱਖਿਆ ਟੀਮ ਨੇ ਬੱਚੀ ਨੂੰ ਸੰਭਾਲਿਆ ਤੇ ਇਸ ਘਟਨਾ ਬਾਰੇ ਥਾਣਾ ਸਦਰ ਪੁਲੀਸ ਨੂੰ ਜਾਣਕਾਰੀ ਦਿੱਤੀ ਜਿਸ ’ਤੇ ਪੁਲੀਸ ਨੇ ਪੰਜ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਸ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ| ਬੱਚੀ ਦਾ ਮੈਡੀਕਲ ਹੋ ਗਿਆ ਹੈ|