ਰਵਿੰਦਰ ਰਵੀ
ਬਰਨਾਲਾ, 19 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਤਰਸੇਮ ਭੱਠਲ, ਰਵਿੰਦਰ ਸ਼ਰਮਾ ਤੇ ਰੇਸ਼ਮ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਧੋੋਖੇਬਾਜ਼ ਸਾਬਤ ਹੋਈ ਹੈ। ਉਨ੍ਹਾਂ ਨੇ ਪੰਜਾਬ ਨਾਲ ਖਾਸਕਰ ਮੁਲਾਜ਼ਮ ਵਰਗ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀ ਪ੍ਰੰਤੂ ਜ਼ਮੀਨੀ ਪੱਧਰ ’ਤੇ ਡੱਕਾ ਨਹੀਂ ਤੋੜਿਆ। ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਅਜੇ ਤੱਕ ਵਾਅਦੇ ਵਫਾ ਨਹੀਂ ਹੋਏ। ਇਸ ਸਮੇਂ ਸਰਕਾਰ ਦੇ ਨੁਮਾਇੰਦੇ ਨਾਇਬ ਤਹਿਸੀਲਦਾਰ ਵੱਲੋੋਂ ਜਥੇਬੰਦੀ ਦੇ ਅੰਦੋੋਲਨ ਵਿੱਚ ਹਾਜ਼ਰ ਹੋੋ ਕੇ ਮੰਗ ਪੱਤਰ ਲਿਆ ਗਿਆ। ਇਸ ਮੌਕੇ ਡਿਪਲੋੋਮਾ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਪੀ.ਡਬਲਿਯੂ.ਡੀ ਫੀਲਡ ਐਂਡ ਵਰਕਸ਼ਾਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਕੁਮਾਰ ਚੀਮਾ, ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਦਰਜਾ 4 ਯੂਨੀਅਨ ਨੇ ਕਿਹਾ ਕਿ ਮੁਲਾਜ਼ਮ ਲਹਿਰ ਇਕੱਠੀ ਹੋੋ ਕੇ ਮੁਲਾਜ਼ਮ ਹੱਕਾਂ ਲਈ ਜੂਝੇਗੀ। ਪੰਜਾਬ ਜਿਹੜਾ ਸਭ ਤੋੋਂ ਖੁਸ਼ਹਾਲ ਅਤੇ ਸਿਰਮੌੌਰ ਸੂਬਾ ਹੁੰਦਾ ਸੀ ਉਥੋੋਂ ਦੀ ਆਮ ਆਦਮੀ ਸਰਕਾਰ ਨੇ ਮੁਲਾਜ਼ਮਾਂ ਦਾ ਡੀ.ਏ ਸਿਰਫ 28 ਪ੍ਰਤੀਸ਼ਤ ’ਤੇ ਰੋਕਿਆ ਹੋਇਆ ਹੈ ਅਤੇ ਨਾ ਹੀ ਅੱਜ ਤੱਕ ਪਿੱਛਲਾ ਡੀ.ਏ ਕਲੀਅਰ ਕੀਤਾ ਹੈ। ਧਰਨੇ ਨੂੰ ਬੂਟਾ ਸਿੰਘ ਖੇੜੀਬਾੜੀ ਵਿਭਾਗ ਅਤੇ ਨਿਰਮਲ ਸਿੰਘ ਜਨਰਲ ਸਕੱਤਰ ਦਫ਼ਤਰ ਡੀ.ਸੀ ਦਫ਼ਤਰ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਹੜਤਾਲ ਆਪਣੀਆਂ ਮੰਗਾਂ ਤੋਂ ਬਿਲਕੁਲ ਕਦਮ ਪਿੱਛੇ ਨਹੀਂ ਮੋੜੇਗੀ। ਅਸੀਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਾਂਗੇ। ਅੱਜ ਦੇ ਮੰਤਰੀ ਦੀ ਕੋਠੀ ਦੇ ਘਿਰਾਓ ਵਿੱਚ ਸਮੂਹ ਦਫਤਰਾਂ ਤੋਂ ਕਲੈਰੀਕਲ ਅਤੇ ਦਰਜਾ 4 ਕਾਮਿਆਂ ਨੇ ਭਾਗ ਲਿਆ। ਇਸ ਸਮੇਂ ਹੋੋਰਨਾਂ ਤੋੋਂ ਇਲਾਵਾ ਪਰਮਿੰਦਰ ਕੌਰ, ਅੰਸ਼ੂ ਗੁਪਤਾ, ਰਮਨਪ੍ਰੀਤ ਕੌੌਰ, ਮਨਜੀਤ ਕੌੌਰ,ਕਿਰਨਦੀਪ ਕੌੌਰ ਚੌੌਹਾਨ, ਬਲਵਿੰਦਰ ਸਿੰਘ ਬੀ.ਐਂਡ.ਆਰ, ਹਰਦੀਪ ਸਿੰਘ, ਜੁਨੇਜਾ, ਜਗਸੀਰ ਸਿੰਘ, ਰਾਜੇਸ਼ ਵਰਮਾ, ਮਨਜਿੰਦਰ ਔੌਲਖ, ਗਗਨ ਸ਼ਰਮਾ, ਮੱਖਣ ਸਿੰਘ, ਗਗਨ ਭਦੌੌੜ, ਅਵਤਾਰ ਬਡਬਰ, ਮੱਖਣ ਸਿੰਘ, ਤੋੋਂ ਇਲਾਵਾ ਮੁਲਾਜਮ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।