ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 25 ਸਤੰਬਰ
ਮਹਿੰਦਰਾ ਟਰੈਕਟਰ ਕੰਪਨੀ ਵਲੋਂ ਕਿਸਾਨ ਮਹਾਉਤਸਵ ਮੇਲਾ ਮਨਾਇਆ ਗਿਆ, ਜਿਸ ਅੰਦਰ ਕੰਪਨੀ ਨੇ ਆਪਣੇ 15 ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੇਲੇ ਅੰਦਰ 550 ਦੇ ਕਰੀਬ ਇਲਾਕੇ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਕੰਪਨੀ ਦੇ ਸੀਨੀਅਰ ਹੈੱਡ ਅਧਿਕਾਰੀ ਜੈ ਚੰਦਰ, ਮੈਨੇਜਰ ਰਮਨ ਬਾਂਸਲ ਤੇ ਵਰਿੰਦਰ ਬਰਾੜ ਨੇ ਕੰਪਨੀ ਦੇ ਨਵੇਂ ਮਾਡਲ ਦੇ ਟਰੈਕਟਰਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ।