ਨਵਕਿਰਨ ਸਿੰਘ
ਮਹਿਲ ਕਲਾਂ, 8 ਜੁਲਾਈ
ਅੱਜ ਸਵੇਰੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਵਜੀਦਕੇ ਨੇੜੇ ਹਾਦਸੇ ‘ਚ ਤੇਲ ਟੈਂਕਰ ਚਾਲਕ ਦੀ ਮੌਤ ਹੋ ਗਈ। ਪਿੰਡ ਵਜੀਦਕੇ ਨਜ਼ਦੀਕ ਮੁੱਖ ਮਾਰਗ ‘ਤੇ ਜਾ ਰਹੇ ਤੇਲ ਟੈਂਕਰ ਅਤੇ ਟਰੈਕਟਰ ਵਿੱਚਕਾਰ ਟੱਕਰ ਹੋ ਗਈ। ਇਸ ਕਾਰਨ ਟੈਕਟਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਿਆ। ਹਾਦਸੇ ‘ਚ ਟੈਂਕਰ ਚਾਲਕ ਮੇਵਾ ਸਿੰਘ ਵਾਸੀ ਮੌੜ ਮੰਡੀ ਦੀ ਮੌਤ ਹੋ ਗਈ ਹੈ।