ਗੋਲੀ ਕਾਂਡ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਹੋਈ ਪੁਸ਼ਟੀ

ਗੋਲੀ ਕਾਂਡ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਹੋਈ ਪੁਸ਼ਟੀ

ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਤੇ ਹੋਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਦਸੰਬਰ

ਇਥੇ ਬੁੱਧਵਾਰ ਨਾਨਕ ਨਗਰੀ ਖੇਤਰ ’ਚ ਫਾਇਨਾਂਂਸ ਕਾਰੋਬਾਰੀ ਪਿਉ ਪੁੱਤ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਗੋਲੀਬਾਰੀ ਕੀਤੀ ਸੀ। ਹੱਥੋਪਾਈ ’ਚ ਗ੍ਰਿਫ਼ਤਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਸ਼ਾਰਪ ਸ਼ੂਟਰ ਗੈਂਗਸਟਰ ਹਰਿਆਣਾ(ਸੋਨੀਪਤ) ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ 10 ਸੰਗੀਨ ਜੁਰਮ ਦੇ ਮਾਮਲੇ ਦਰਜ ਹਨ ਅਤੇ ਹਰਿਆਣਾ ਪੁਲੀਸ ਵੱਲੋਂ ਉਸ ਦੀ ਸੂਹ ਦੇਣ ਤੇ ਗ੍ਰਿਫ਼ਤਾਰੀ ਲਈ ਇਨਾਮ ਰੱਖਿਆ ਹੋਇਆ ਹੈ।

ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਫਾਇਨਾਂਸ ਕਾਰੋਬਾਰੀ ਪਿਉ-ਪੁੱਤਰ ਸੁਨੀਲ ਕੁਮਾਰ ਤੇ ਉਸ ਦਾ ਪੁੱਤਰ ਪ੍ਰਥਮ ਧਮੀਜਾ ਮੋੋਟਰਸਾਈਕਲ ਉੱਤੇ ਆਪਣੇ ਦਫ਼ਤਰ ਜਾ ਰਹੇ ਸਨ। ਬਸਤੀ ਨਾਨਕ ਨਗਰੀ ਕੋਲ ਉਨ੍ਹਾਂ ਉੱਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਪ੍ਰਥਮ ਧਮੀਜਾ ਜ਼ਖ਼ਮੀ ਹੋ ਗਿਆ। ਲੋਕਾਂ ਦੀ ਮਦਦ ਨਾਲ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਜਿਸ ਦੀ ਪਛਾਣ ਮੋਨੂੰ ਡਾਗਰ ਵਾਸੀ ਰੇਵਾਲੀ ਥਾਣਾ ਮੂਰਥਲ ਜ਼ਿਲ੍ਹਾ ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਉਸ ਦਾ ਦੂਜਾ ਸਾਥੀ ਜਿਸ ਦੀ ਪਛਾਣ ਜੋਧਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ, ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮੌਕੇ ਐੱਸਪੀ ਰੁਪਿੰਦਰ ਕੌਰ ਭੱਟੀ, ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਚੰਨਣ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰ ਖ਼ਿਲਾਫ਼ ਮੋਗਾ ਵਿਖੇ ਦਰਜ ਇਸ ਕੇਸ ਸਮੇਤ ਅਮ੍ਰਿੰਤਸਰ, ਚੰਡੀਗੜ੍ਹ, ਅੰਬਾਲਾ, ਥਾਣਾ ਐਮਟੀਸੀ ਤੇ ਥਾਣਾ ਮੂਰਥਲ ਵਿਖੇ 10 ਕੇਸ ਦਰਜ ਹਨ। ਐੱਸਐੈੱਸਪੀ ਮੰਡ ਨੇ ਅੱਗੇ ਦੱਸਿਆ ਕਿ ਗੈਂਗਸਟਰ ਮੋਨੂੰ ਡਾਗਰ ਨੇ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਇਸ ਸਾਲ 3 ਅਗਸਤ ਨੂੰ ਅੰਮ੍ਰਿਤਸਰ ਵਿਖੇ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹੱਤਿਆ ਦੀ ਵਾਰਦਾਤ ਵਿੱਚ ਵੀ ਉਹ ਸ਼ਾਮਲ ਸੀ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਰਾਣਾ ਕੰਦੋਵਾਲੀਆ ਦੀ ਜੱਗੂ ਭਗਵਾਨਪੁਰੀਆ ਨਾਲ ਪੁਰਾਣੀ ਰੰਜਿਸ਼ ਕਾਰਨ ਉਸ ਦੀ ਹੱਤਿਆ ਕੀਤੀ ਸੀ। ਸ਼ਾਰਪ ਸ਼ੂਟਰ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਹੱਤਿਆ ਸਾਜ਼ਿਸ਼ ’ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਫਾਈਨਾਂਸ ਕਾਰੋਬਾਰੀ ਦੇ ਭਰਾ ਜਤਿੰਦਰ ਕੁਮਾਰ ਉਰਫ਼ ਨੀਲਾ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕੋਲ ਨੀਲਾ ਦੀ ਤਸਵੀਰ ਵੀ ਸੀ ਪਰ ਨੀਲਾ ਦੀ ਆਪਣੇ ਭਰਾ ਫਾਇਨਾਂਸ ਕਾਰੋਬਾਰੀ ਨਾਲ ਮਿਲਦੀ ਜੁਲਦੀ ਸ਼ਕਲ ਹੋਣ ਕਾਰਨ ਭੁਲੇਖੇ ਨਾਲ ਹਮਲਾ ਉਸ ਦੇ ਭਰਾ ਉੱਤੇ ਕਰ ਦਿੱਤਾ ਗਿਆ ਸੀ। ਐੱਸਐਸਪੀ ਨੇ ਕਿਹਾ ਕਿ ਗ੍ਰਿਫ਼ਤਾਰ ਸ਼ਾਰਸ ਸ਼ੂਟਰ ਤੋਂ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All