ਪੱਤਰ ਪੇ੍ਰਕ
ਕਾਲਾਂਵਾਲੀ, 12 ਅਕਤੂਬਰ
ਖੇਤਰ ਦੇ ਪਿੰਡ ਤਾਰੂਆਣਾ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਵਿੱਚ ਦਾਖਲ ਹੋ ਕੇ 15 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਜੋੜੇ ਸੋਨੇ ਦੇ ਕਾਂਟੇ ਅਤੇ ਇੱਕ ਮੁੰਦਰੀ ਚੋਰੀ ਕਰ ਲਈ। ਪੁਲੀਸ ਨੇ ਮਕਾਨ ਮਾਲਕ ਨਾਇਬ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਪਾ ਮੰਡੀ (ਪੱਤਰ ਪ੍ਰੇਰਕ): ਮੁੱਖ ਮਾਰਗ ਦੀ ਬਸਤੀ ਦੇ ਘਰ ’ਚੋਂ ਲੱਖਾਂ ਦਾ ਸਾਮਾਨ ਚੋਰੀ ਹੋ ਗਿਆ। ਸੁਖਵਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਚੋਰ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ। ਉਨ੍ਹਾਂ ਪਰਸ ’ਚੋਂ 47 ਹਜ਼ਾਰ ਨਗਦ, ਢਾਈ ਤੋਲੇ ਦੀ ਸੋਨੇ ਦੀ ਚੇਨ, ਬਿਜਲਈ ਚੁੱਲ੍ਹਾ ਅਤੇ 3 ਮੋਬਾਈਲ ਚੋਰੀ ਕਰ ਲਏ। ਪੁਲੀਸ ਮੌਕਾ ਵੇਖ ਕੇ ਕਾਰਵਾਈ ਕਰ ਰਹੀ ਹੈ।