ਭੁੱਚੋ ਮੰਡੀ: ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਥਰਮਲ ਵਿੱਚੋਂ ਸੇਵਾ ਮੁਕਤ ਹੋਏ ਠੇਕਾ ਮੁਲਾਜ਼ਮ ਸਾਥੀ ਸੁਗਾਰਥ ਦਾਸ ਨੂੰ ਭਰੇ ਮਨ ਨਾਲ ਘਰ ਨੂੰ ਵਿਦਾ ਕੀਤਾ। ਉਹ ਸਰਕਾਰਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ 60 ਸਾਲ ਦੀ ਉਮਰ ਵਿੱਚ ਖਾਲੀ ਹੱਥ ਘਰ ਪਰਤਿਆ। ਯੂਨੀਅਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਸੁਗਾਰਥ ਦਾਸ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚੱਲਣ ਸਮੇਂ 1998 ਵਿੱਚ ਅਣ-ਸਕਿਲਡ ਠੇਕਾ ਮੁਲਾਜ਼ਮ ਵਜੋਂ ਭਰਤੀ ਹੋਇਆ ਸੀ। ਜੋ ਅੱਜ ਉਸੇ ਪੋਸਟ ਤੋਂ 23 ਸਾਲਾਂ ਬਾਅਦ ਸਿਰਫ ਸਾਢੇ ਅੱਠ ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਸੇਵਾ ਮੁਕਤ ਹੋਇਆ। -ਪੱਤਰ ਪ੍ਰੇਰਕ