ਮਹਿਲ ਕਲਾਂ: ਅੱਜ ਠੁੱਲੀਵਾਲ ਗਰਿੱਡ ਅੱਗੇ ਪਿੰਡ ਕੁਰੜ ਦੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ ਕਰਕੇ ਪਿੰਡ ਵਿੱਚ ਨਿਰੰਤਰ ਤੇ ਪੂਰੀ ਬਿਜਲੀ ਸਪਲਾਈ ਲਈ ਵੱਡਾ ਟਰਾਂਸਫਾਰਮਰ ਰੱਖਣ ਦੀ ਮੰਗ ਕੀਤੀ। ਮਜਦੂਰਾਂ ਨੇ ਕਿਹਾ ਕਿ ਪਿੰਡ ਦੇ ਲਗਪੱਗ 40 ਪਰਿਵਾਰਾਂ ਦੇ ਘਰਾਂ ਵਿੱਚ ਘੱਟ ਵੋਲਟੇਜ਼ ਦੀ ਲਾਈਟ ਜਾਣ ਕਾਰਨ ਅਤਿ ਦੀ ਗਰਮੀ ਵਿੱਚ ਉਨ੍ਹਾਂ ਦੇ ਪੱਖੇ, ਕੂਲਰ ਵੀ ਨਹੀਂ ਚੱਲ ਰਹੇ ਹਨ। ਉਨ੍ਹਾਂ ਐੱਸਡੀਓ ਨੂੰ ਸੰਘਰਸ਼ ਦੀ ਚਿਤਾਵਨੀ ਦਿੱਤੀ। -ਪੱਤਰ ਪ੍ਰੇਰਕ