ਸਮਾਲਸਰ: ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਮਾਹਲਾ ਕਲਾਂ ਨੇ ਪਹਿਲਾ, ਨਵਨੀਤ ਕੌਰ ਮਾਹਲਾ ਖੁਰਦ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੱਥੂਵਾਲਾ ਗਰਬੀ ਨੇ ਤੀਜਾ ਸਥਾਨ ਹਾਸਲ ਕੀਤਾ। ਜਮਾਤ ਦੇ 16 ਵਿਦਿਆਰਥੀਆਂ ਨੇ 80 ਫੀਸਦ ਤੋਂ ਉੱਪਰ ਅਤੇ 32 ਵਿਦਿਆਰਥੀਆਂ ਨੇ 70 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ, ਪ੍ਰਿੰਸੀਪਲ ਭੁਪਿੰਦਰ ਕੌਰ , ਉਪ ਪ੍ਰਿੰਸੀਪਲ ਤਰਿੰਦਰ ਕੌਰ , ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਕੰਵਲਜੀਤ ਕੌਰ, ਅੰਗਰੇਜ਼ ਕੌਰ, ਲੈਕਚਰਾਰ ਰਵੀਕਾਂਤ, ਲੱਕੀ ਸ਼ਰਮਾ, ਜਸਵੀਰ ਸਿੰਘ, ਜੋਗਿੰਦਰ ਕੌਰ, ਵੀਰਪਾਲ ਕੌਰ , ਡੀਪੀ ਤਰਸੇਮ ਸਿੰਘ, ਸਰਬਜੀਤ ਕੌਰ, ਨਵਜੋਤ ਕੌਰ, ਸਰਬਜੀਤ ਕੌਰ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ