ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 24 ਦਸੰਬਰ
ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਅੱਜ ਪਿੰਡ ਲੇਲੇਵਾਲਾ ਵਿੱਚ ਦੋ ਕੱਚੇ ਰਸਤਿਆਂ ’ਤੇ ਨਵੀਆਂ ਸੜਕਾਂ ਬਣਾਉਣ ਦੇ ਨੀਂਹ ਪੱਥਰ ਰੱਖੇ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਖੁਸ਼ਬਾਜ਼ ਸਿੰਘ ਜਟਾਣਾ ਨੇ ਪਿੰਡ ਲੇਲੇਵਾਲਾ ਤੋਂ ਪਿੰਡ ਭਾਗੀਵਾਂਦਰ ਨਾਲ ਮਿਲਾਉਣ ਅਤੇ ਪਿੰਡ ਦੀ ਫਿਰਨੀ ਤੋਂ ਟਿੱਬਾ ਢਾਣੀ ਤੱਕ ਬਣਨ ਵਾਲੀਆਂ ਦੋ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਖੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ ਲੇਲੇਵਾਲਾ ਤੋਂ ਭਾਗੀਵਾਂਦਰ ਤੱਕ ਕੱਚੇ ਰਸਤੇ ’ਤੇ ਸੜਕ ਬਣਾਉਣ ਦੀ ਦੋਵਾਂ ਪਿੰਡਾਂ ਦੀ ਪਿਛਲੇ ਲੰਮੇਂ ਸਮੇਂ ਤੋਂ ਸਾਂਝੀ ਮੰਗ ਸੀ, ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਹਲਕੇ ਦੀਆਂ ਸੜਕਾਂ ਲਈ 13 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ਗਈ ਹੈ ਤੇ ਕੋਈ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਸੰਧੂ, ਦਿਲਪ੍ਰੀਤ ਸਿੰਘ ਜਗਾ ਆਦਿ ਸ਼ਾਮਲ ਸਨ।