ਪੱਤਰ ਪ੍ਰੇਰਕ
ਜ਼ੀਰਾ, 3 ਜੂਨ
ਵਿਧਾਇਕ ਨਰੇਸ਼ ਕਟਾਰੀਆ ਨੇ ਇਥੇ ਮੱਲੋਕੇ ਰੋਡ ਤੋਂ ਮਖੂ ਰੋਡ ਤੱਕ ਜਾਂਦੀ ਵਿਸ਼ਵਕਰਮਾ ਗੁਰਦੁਆਰੇ ਵਾਲੀ ਸੜਕ ’ਤੇ ਪ੍ਰੀਮੈਕਸ ਪੁਆ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਸੜਕ 19 ਲੱਖ 20 ਹਜ਼ਾਰ ਰੁਪਏ ਵਿੱਚ ਤਿਆਰ ਕੀਤੀ ਜਾਵੇਗੀ। ਮੁਹੱਲਾ ਵਾਸੀਆਂ ਨੇ ਵਿਧਾਇਕ ਨੂੰ ਬਰਸਾਤਾਂ ਦੌਰਾਨ ਸ਼ਹਿਰ ਵਿੱਚ ਖੜ੍ਹਦੇ ਪਾਣੀ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਹਿਲਾਂ ਸਿਆਸੀ ਆਗੂਆਂ ਵੱਲੋਂ ਆਪਣੇ ਕੁਝ ਫ਼ਾਇਦਿਆਂ ਨੂੰ ਲੈ ਕੇ ਸੇਮ ਨਾਲਾ ਬੰਦ ਕਰ ਦਿੱਤਾ ਗਿਆ ਤੇ ਛੋਟੀਆਂ ਪਾਈਪਾਂ ਪਾ ਦਿੱਤੀਆਂ ਗਈਆਂ ਸਨ, ਜਿਸ ਨਾਲ ਇਹ ਸਮੱਸਿਆ ਵਧੀ। ਉਨ੍ਹਾਂ ਕਿਹਾ ਕਿ ਈਓ ਜ਼ੀਰਾ ਨਾਲ ਬੈਠ ਕੇ ਜਲਦ ਹੀ ਇਸ ਮੁੱਦੇ ’ਤੇ ਮੀਟਿੰਗ ਕੀਤੀ ਜਾਵੇਗੀ ਤੇ ਹੱਲ ਕੱਢਿਆ ਜਾਵੇਗਾ। ਇਸ ਮੌਕੇ ਚੰਦ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਅਮਨਦੀਪ ਸਿੰਘ, ਗੁਰਚਰਨ ਸਿੰਘ ਨੂਰਪੁਰ, ਕਸ਼ਮੀਰ ਸਿੰਘ ਭੁੱਲਰ, ਹਰਭਗਵਾਨ ਸਿੰਘ ਭੋਲਾ, ਗੁਰਲਾਲ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਐੱਮਸੀ, ਨਛੱਤਰ ਸਿੰਘ ਆਦਿ ਹਾਜ਼ਰ ਸਨ।