ਬਰਨਾਲਾ: ਵਾਈ.ਐੱਸ. ਪਬਲਿਕ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਕਬੀਰ ਗੁਪਤਾ ਨੇ ਕੌਮਾਂਤਰੀ ਗਣਿਤ ਓਲੰਪੀਆਡ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ 16ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਮੂਹ ਸਕੂਲ ਨੇ ਕਬੀਰ ਦੁਆਰਾ ਆਈ.ਐੱਮ.ਓ. ਵਿੱਚ ਇਸ ਚੋਟੀ ਦੇ ਰੈਂਕ ਨੂੰ ਹਾਸਲ ਕਰਨ ’ਤੇ ਮਾਣ ਮਹਿਸੂਸ ਕਰਦਿਆਂ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ