ਨਿਹਾਲ ਸਿੰਘ ਵਾਲਾ: ਦਿ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਜਸਪਾਲ ਸਿੰਘ ਬਰਾੜ ਨੂੰ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਚੁਣਿਆ ਗਿਆ ਹੈ। ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਜਸਪਾਲ ਸਿੰਘ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਨੂੰ ਪੰਜਾਬ ਦਾ ਨੁਮਾਇੰਦਾ ਅਤੇ ਰਣਜੀਤ ਸਿੰਘ ਜਨਰਲ ਸਕੱਤਰ ਗੁਰਿੰਦਰਪਾਲ ਸਿੰਘ ਖਜ਼ਾਨਚੀ, ਜਗਜੀਤ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ। ਰਵੀ ਕੁਮਾਰ ਨੂੰ ਐਸੋਸੀਏਸ਼ਨ ਦੀ ਧਰਮਕੋਟ ਇਕਾਈ ਦਾ ਸਰਪ੍ਰਸਤ ਵੀ ਚੁਣਿਆ ਗਿਆ। ਜਗਜੀਤ ਸਿੰਘ ,ਸੁਖਵੀਰ ਸਿੰਘ, ਨੇਤਰਪਾਲ ਸਿੰਘ ,ਚਮਕੌਰ ਸਿੰਘ ਡਾਲਾ, ਜਗਮੀਤ ਸਿੰਘ ਗੋਂਦਾਰਾ , ਸਤਵਿੰਦਰ ਕੌਰ, ਅਮਨਦੀਪ ਸਿੰਘ ਚਹਿਲ, ਬਲਜੀਤ ਸਿੰਘ ਆਦਿ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਲਿਆ ਗਿਆ। -ਪੱਤਰ ਪ੍ਰੇਰਕ