ਜੈਤੋ ਦੀ ਆਸਮਾ ਗਰਗ ਦਾ 709ਵਾਂ ਰੈਂਕ

ਜੈਤੋ ਦੀ ਆਸਮਾ ਗਰਗ ਦਾ 709ਵਾਂ ਰੈਂਕ

ਆਸਮਾ ਗਰਗ

ਸ਼ਗਨ ਕਟਾਰੀਆ
ਜੈਤੋ, 4 ਅਗਸਤ

ਫ਼ਰੀਦਕੋਟ ਜ਼ਿਲ੍ਹੇ ਅਤੇ ਯੂਨੀਵਰਸਿਟੀ ਕਾਲਜ ਜੈਤੋ ਲਈ ਮਾਣ ਵਾਲੀ ਖ਼ਬਰ ਹੈ ਕਿ ਇਸ ਕਾਲਜ ਵਿੱਚੋਂ ਗ੍ਰੈਜੂਏਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਆਸਮਾ ਗਰਗ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਿੱਲੀ (ਯੂ.ਪੀ.ਐਸ.ਸੀ.) ਵੱਲੋਂ ਲਈ ਗਈ ਵਰ੍ਹਾ 2019 ਦੀ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫ਼ਲ ਰਹੀ ਹੈ। ਉਸ ਨੇ ਆਲ ਇੰਡੀਆ ਪੱਧਰ ’ਤੇ 709ਵਾਂ ਰੈਂਕ ਹਾਸਲ ਕੀਤਾ ਹੈ।

ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਜੈਤੋ ਵਿਚ ਮੈਡੀਕਲ ਸਟੋਰ ਚਲਾ ਰਹੇ ਪਰਦੀਪ ਕੁਮਾਰ ਗਰਗ ਅਤੇ ਸੁਮਨ ਗਰਗ ਦੀ ਬੇਟੀ ਅਤੇ ਕੋਆਪਰੇਟਿਵ ਵਿਭਾਗ ’ਚ ਇੰਸਪੈਕਟਰ ਆਸ਼ੂਤੋਸ਼ ਗਰਗ ਦੀ ਭੈਣ ਆਸਮਾ ਗਰਗ ਨੇ 2016 ਵਿਚ ਯੂਨੀਵਰਸਿਟੀ ਕਾਲਜ ਜੈਤੋ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬੀਏ ਦੇ ਫ਼ਾਈਨਲ ਇਮਤਿਹਾਨ ਦੇ ਨਤੀਜੇ ਵਿੱਚ 80 ਫ਼ੀਸਦੀ ਅੰਕਾਂ ਨਾਲ ਪ੍ਰਥਮ ਸਥਾਨ ਹਾਸਲ ਕੀਤਾ। ਉਸ ਦੇ ਪਿਤਾ ਪਰਦੀਪ ਗਰਗ ਨੇ ਕਿਹਾ ਕਿ ਉਸ ਦੀ ਬੇਟੀ ਨੇ ਜੈਤੋ ਵਰਗੇ ਇਤਿਹਾਸਕ ਸ਼ਹਿਰ ਨੂੰ ਵੱਕਾਰੀ ਮਾਣ ਦਿਵਾਇਆ ਹੈ।

ਇਸੇ ਦੌਰਾਨ ਸ੍ਰੀ ਤੱਗੜ ਨੇ ਦੱਸਿਆ ਕਿ ਆਸਮਾ ਪੜ੍ਹਾਈ ਵਿਚ ਅੱਵਲ ਆਉਣ ਦੇ ਨਾਲ-ਨਾਲ ਭਾਸ਼ਨ ਪ੍ਰਤੀਯੋਗਤਾ, ਵਾਦ-ਵਿਵਾਦ ਮੁਕਾਬਲਿਆਂ ਤੋਂ ਇਲਾਵਾ ਕਾਲਜ ਦੇ ਸਮਾਗਮਾਂ ਵਿਚ ਸਟੇਜ ਸਕੱਤਰ ਦੀ ਭੁਮਿਕਾ ਨਿਭਾਉਂਦੀ ਰਹੀ ਹੈ। ਆਸਮਾ ਅਤੇ ਉਸ ਦੇ ਮਾਪਿਆਂ ਨੂੰ ਡਾ. ਤੱਗੜ ਤੋਂ ਇਲਾਵਾ ਕਾਲਜ ਅਧਿਆਪਕਾਂ ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ, ਡਾ. ਸਮਰਾਟ ਖੰਨਾ, ਡਾ. ਦਿਵਿਯਾ ਜਯੋਤੀ ਚਾਵਲਾ, ਪ੍ਰੋ. ਰੁਚਿਕਾ ਸੇਠ ਆਦਿ ਨੇ ਮੁਬਾਰਕਬਾਦ ਦਿੱਤੀ ਹੈ।

ਸਿਰਸਾ ਦੀ ਕੰਚਨ ਦਾ 35ਵਾਂ ਰੈਂਕ

ਸਿਰਸਾ (ਪ੍ਰਭੂ ਦਿਆਲ): ਇਥੋਂ ਦੀ ਕੋਰਟ ਕਾਲੋਨੀ ਵਾਸੀ ਚਾਰਟਰਡ ਐਕਾਊਂਟੈਂਟ ਅਨਿਲ ਸਿੰਗਲਾ ਦੀ ਲੜਕੀ ਕੁਮਾਰੀ ਕੰਚਨ ਨੇ ਯੂਪੀਐਸਸੀ 2019 ਦੀ ਪ੍ਰੀਖਿਆ ਵਿੱਚ 35ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਕੰਚਨ ਐਨਐਲਯੂ ਦਿੱਲੀ ਤੋਂ ਲਾਅ ਗ੍ਰੈਜੂਏਟ ਹੈ। ਉਸ ਦੇ ਮਾਪਿਆਂ ਨੇ ਦੱਸਿਆ ਹੈ ਕਿ ਕੰਚਨ ਨੇ ਸੱਤ ਗੋਲਡ ਮੈਡਲ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All