ਪੱਤਰ ਪ੍ਰੇਰਕ
ਭਦੌੜ, 3 ਜਨਵਰੀ
ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਵਿੱਚ ਸਮਾਗਮ ਦੌਰਾਨ ਸੇਵਾਮੁਕਤ ਮੁੱਖ ਅਧਿਆਪਕ ਯਸ਼ਪਾਲ ਰਾਏ, ਪ੍ਰਿੰਸੀਪਲ ਅਨਿਲ ਮੋਦੀ ਅਤੇ ਮੁੱਖ ਅਧਿਆਪਕਾ ਸੁਰੇਸ਼ਟਾ ਰਾਣੀ ਵੱਲੋਂ ਸਕੂਲ ਵਿੱਚ ਨਵੀਂ ਇੰਗਲਿਸ ਲੈਂਗੂਏਜ ਲੈਬ ਦਾ ਉਦਘਾਨ ਕੀਤਾ। ਉਕਤ ਮਹਿਮਾਨਾਂ ਨੇ ਕਿਹਾ ਕਿ ਸਕੂਲ ਨੇ ਬਹੁਤ ਥੋੜ੍ਹੇ ਸਮੇਂ ’ਚ ਅਨੇਕਾਂ ਪ੍ਰਾਪਤੀਆਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਸਮੂਹ ਸਕੂਲ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਨੈਣੇਵਾਲ, ਗੁਰਮੇਲ ਸਿੰਘ ਛੰਨਾ ਗੁਲਾਬ, ਕਰਮਜੀਤ ਸਿੰਘ ਸਰਪੰਚ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮੁੱਖ ਅਧਿਆਪਕਾ ਸੁਰੇਸ਼ਟਾ ਰਾਣੀ ਦਾ ਸਕੂਲ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਰਿੰਦਰਪਾਲ ਗਰਗ ਆੜ੍ਹਤੀਆ, ਪ੍ਰਧਾਨ ਗੁਰਤੇਜ ਸਿੰਘ ਸੰਧੂ ਕਰਨੈਲ ਸਿੰਘ ਸਰਾਂ, ਜੋਗਿੰਦਰ ਸਿੰਘ ਪ੍ਰਵਾਨਾ, ਬਾਬਾ ਜਗਤਾਰ ਸਿੰਘ ਨਿਰਮਲ ਡੇਰਾ ਤੇ ਜਸਵਿੰਦਰ ਸਿੰਘ ਜੱਸੀ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ।