ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ
ਥਾਣਾ ਸਦਰ ਵੱਲੋਂ ਇਥੋਂ ਦੇ ਮੁਕਤਸਰ-ਕੋਟਕਪੂਰਾ ਬਾਈਪਾਸ ‘ਤੇ ਸਥਿਤ ਮਸ਼ਹੂਰ ਹੋਟਲ ‘ਚੋਂ ਅੰਗਰੇਜ਼ੀ ਸ਼ਰਾਬ ਤੇ ਬੀਅਰ ਦੀਆਂ 588 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲੀਸ ਨੂੰ ਸੂਹ ਮਿਲੀ ਕਿ ਇਸ ਹੋਟਲ ਵਿੱਚ ਨਾਜਾਇਜ਼ ਸ਼ਰਾਬ ਵੇਚੀ ਤੇ ਵਰਤਾਈ ਜਾਂਦੀ ਹੈ। ਥਾਣਾ ਮੁਖੀ ਮਲਕੀਤ ਸਿੰਘ ਵੱਲੋਂ ਪੁਲੀਸ ਪਾਰਟੀ ਨਾਲ ਛਾਪੇ ਦੌਰਾਨ 360 ਬੋਤਲਾਂ ਬੀਅਰ ਤੇ 228 ਬੋਤਲਾਂ ਵਿਸਕੀ ਬਰਾਮਦ ਕੀਤੀ ਗਈ। ਹੋਟਲ ਦੇ ਮਾਲਕ ਇਕਬਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।