ਰਜਵਾਹੇ ਵਿਚ ਪਾੜ ਪੈਣ ਨਾਲ ਸੈਂਕੜੇ ਏਕੜ ਫ਼ਸਲ ਡੁੱਬੀ

ਰਜਵਾਹੇ ਵਿਚ ਪਾੜ ਪੈਣ ਨਾਲ ਸੈਂਕੜੇ ਏਕੜ ਫ਼ਸਲ ਡੁੱਬੀ

ਤਖਤੂਪੁਰਾ ਵਿਚ ਰਜਵਾਹੇ ਵਿਚ ਪਏ ਪਾੜ ਕਾਰਨ ਪਾਣੀ ਵਿਚ ਡੁੱਬੀ ਫ਼ਸਲ।

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 28 ਸਤੰਬਰ

ਰਾਏਕੋਟ ਰਜਵਾਹੇ ਵਿਚ ਪਾੜ ਪੈਣ ਨਾਲ ਪਿੰਡ ਤਖਤੂਪੁਰਾ ਦੇ ਕਿਸਾਨਾਂ ਦੀ 200 ਏਕੜ ਫ਼ਸਲ ਪਾਣੀ ਵਿਚ ਡੁੱਬ ਗਈ। ਲੰਘੀ ਰਾਤ ਸੁਖਚੈਨ ਸਿੰਘ ਦੇ ਖੇਤ ਕੋਲ ਰਜਵਾਹੇ ਵਿਚ 50 ਫੁੱਟ ਦੇ ਕਰੀਬ ਪਾੜ ਪੈਣ ਨਾਲ 200 ਏਕੜ ਝੋਨੇ ਦੀ ਪੱਕੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਪੀੜਤ ਕਿਸਾਨ ਸੁਖਚੈਨ ਸਿੰਘ, ਅਮਨਮੀਤ ਮਾਨ, ਗੁਰਦੇਵ ਸਿੰਘ ਸਰਾਂ, ਸੈਕਟਰੀ ਜਗਤਾਰ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਇਸ ਰਜਵਾਹੇ ਵਿਚ ਹਰ ਸਾਲ ਪਾੜ ਪੈਣ ਨਾਲ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੁੰਦੀ ਹੈ ਪਰ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਪ੍ਰਭਾਵਿਤ ਫ਼ਸਲ ਲਈ ਮੁਆਵਜ਼ਾ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All