ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 31 ਦਸੰਬਰ
ਇਥੇ ਪਿੰਡ ਢਿਲਵਾਂ ਕਲਾਂ ਦੇ ਕੋਠੇ ਰਾਮਸਰ ’ਚ ਤਿੰਨ ਕਾਰ ਸਵਾਰ ਨੌਜਵਾਨ ਪੈਟਰੋਲ ਪੰਪ ਦੇ ਇੱਕ ਕਰਿੰਦੇ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਲੰਘੀ ਦੇਰ ਸ਼ਾਮ ਇਕ ਕਾਰ ਵਿੱਚ ਪੈਟਰੋਲ ਪੰਪ ’ਤੇ ਪਹੁੰਚੇ ਤੇ ਕਰਿੰਦੇ ਤੋਂ 800 ਰੁਪਏ ਦਾ ਪੈਟਰੋਲ ਗੱਡੀ ਵਿਚ ਪਾਉਣ ਲਈ ਕਿਹਾ। ਇਸੇ ਦੌਰਾਨ ਇਕ ਕਾਰ ਸਵਾਰ ਨੇ ਹੇਠਾਂ ਉਤਰ ਕੇ ਕਰਿੰਦੇ ਨੂੰ ਫੜ ਲਿਆ ਤੇ ਦੂਜੇ ਨੌਜਵਾਨ ਨੇ ਕਰਿੰਦੇ ਦੀ ਜੇਬ ’ਚੋਂ 6850 ਰੁਪਏ ਕੱਢ ਲਈ ਤੇ ਫਰਾਰ ਹੋ ਗਏ। ਪੁਲੀਸ ਨੇ ਗੁਰਦੀਪ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਢਿਲਵਾਂ ਕਲਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।