ਹੰਢਿਆਇਆ ਵਾਸੀ ਟਿੰਬਰ ਸਟੋਰ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਦਿੱਤੀ ਜਾਨ

ਹੰਢਿਆਇਆ ਵਾਸੀ ਟਿੰਬਰ ਸਟੋਰ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਦਿੱਤੀ ਜਾਨ

ਹੰਢਿਆਇਆ ਪੁਲੀਸ ਚੌਕੀ ਅੱਗੇ ਧਰਨੇ ’ਤੇ ਬੈਠੇ ਮ੍ਰਿਤਕ ਦੇ ਵਾਰਿਸ।

ਕੁਲਦੀਪ ਸੂਦ
ਹੰਢਿਆਇਆ, 11 ਜੁਲਾਈ

ਕਸਬਾ ਹੰਢਿਆਇਆ ਵਾਸੀ ਜਸਵਿੰਦਰ ਕੁਮਾਰ ਭਾਰਦਵਾਜ ਉਰਫ਼ ਮਿੱਠਾ ਨੇ ਅੱਜ ਬਾਅਦ ਦੁਪਹਿਰ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਵਾਰਿਸਾਂ ਤੇ ਸਮਰਥਕਾਂ ਵੱਲੋਂ ਹੰਢਿਆਇਆ ਪੁਲੀਸ ਚੌਕੀ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦਿਆਂ ਖ਼ੁਦਕੁਸ਼ੀ ਲਈ ਕਥਿਤ ਜ਼ਿੰਮੇਵਾਰਾਂ ਸਟੋਰ ਮਾਲਕਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਲਗਾ ਕੇ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਵੱਡੇ ਭਰਾ ਮਨਜੀਤ ਰਾਜ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਜਸਵਿੰਦਰ ਮਿੱਠਾ ਪਿਛਲੇ ਕੁਝ ਅਰਸੇ ਤੋਂ ਇੱਕ ਟਿੰਬਰ ਸਟੋਰ ‘ਤੇ ਮੁਨੀਮ/ਸੇਲਜ਼ਮੈਨ ਵਜੋਂ ਕੰਮ ਕਰਦਾ ਸੀ ਜਿਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਵਗੈਰਾ ਵੀ ਨਹੀਂ ਦਿੱਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਸਵੇਰੇ ਉਹ ਗੱਡੀ ਲੈ ਕੇ ਦੁਕਾਨ ਦੀ ਉਗਰਾਹੀ ਲੈਣ ਲਈ ਗਿਆ ਸੀ। ਬਾਅਦ ਦੁਪਹਿਰ 3 ਕੁ ਵਜੇ ਸਟੋਰ ਮਾਲਕ ਉਸ ਦੇ ਘਰ ਹੰਢਿਆਇਆ ਪੁੱਜੇ ਅਤੇ ਉਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਕੇ ਬਿਨਾਂ ਕੁਝ ਦੱਸੇ-ਪੁੱਛੇ ਚਲੇ ਗਏ। ਅੱਧਾ-ਪੌਣਾ ਘੰਟਾ ਬਾਅਦ ਮਿੱਠਾ ਘਰ ਆਇਆ ਤਾਂ ਉਸ ਦੇ ਮਾਲਕਾਂ ਦੇ ਆਉਣ ਸਬੰਧੀ ਦੱਸਿਆ। ਮਿੱਠਾ ਅਚਾਨਕ ਘਰੋਂ ਬਾਹਰ ਚਲਾ ਗਿਆ ਤੇ ਥੋੜ੍ਹੇ ਸਮੇਂ ਬਾਅਦ ਉਸ ਨੇ ਅਨਾਜ ਮੰਡੀ ਤੋਂ ਆਪਣੇ ਭਤੀਜੇ ਅਭੀਦੀਪ ਦੇ ਫੋਨ ‘ਤੇ ਆਪਣੀ ਤਬੀਅਤ ਖਰਾਬ ਹੋਣ ਬਾਰੇ ਦੱਸਦਿਆਂ ਘਰ ਲੈ ਕੇ ਜਾਣ ਲਈ ਕਿਹਾ। ਅਭੀਦੀਪ ਨੇ ਉੱਥੇ ਪੁੱਜ ਕੇ ਦੇਖਿਆ ਤਾਂ ਮਿੱਠੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੋਈ ਸੀ। ਵਾਰਿਸਾਂ ਨੇ ਪੀੜਤ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਆਦੇਸ਼ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਹੰਢਿਆਇਆ ਵੱਲੋਂ ਧਾਰਾ 174 ਤਹਿਤ ਕਾਰਵਾਈ ਦੀ ਕੋਸ਼ਿਸ਼ ਤੋਂ ਖਫ਼ਾ ਪਰਿਵਾਰਕ ਮੈਂਬਰਾਂ, ਮਜਥੇਬੰਦਕ ਤੇ ਸਿਆਸੀ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਚੌਕੀ ਅੱਗੇ ਧਰਨਾ ਲਗਾ ਕੇ ਸਟੋਰ ਮਾਲਕਾਂ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲੀਸ ਨੇ ਟਿੰਬਰ ਮਾਲਕ ਰਵਿੰਦਰ ਬਾਂਸਲ ਤੇ ਟਹਿਲ ਬਾਂਸਲ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ, ਜਿਸ ਮਗਰੋਂ ਵਾਰਿਸਾਂ ਨੇ ਧਰਨਾ ਚੁੱਕ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All