ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ਮੰਗਿਆ, ਬੇਮੌਸਮੀ ਬਰਸਾਤ ਕਾਰਨ ਵੱਖ ਵੱਖ ਥਾਈਂ ਫਸਲਾਂ ਦਾ ਨੁਕਸਾਨ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਲਹਿਰਾਗਾਵਾ ਵਿੱਚ ਮੀਂਹ ਕਰਕੇ ਝੋਨੇ ਦੇ ਨੁਕਸਾਨ ਨੂੰ ਵੇਖ ਕੇ ਝੂਰਦਾ ਹੋਇਆ ਕਿਸਾਨ। ਫੋੋਟੋ: ਭਾਰਦਵਾਜ

ਪਰਮਜੀਤ ਸਿੰਘ

ਫਾਜ਼ਿਲਕਾ, 24 ਅਕਤੂਬਰ

ਆਰਥਿਕ ਤੌਰ ’ਤੇ ਖੇਤੀ ਕਾਨੂੰਨਾਂ ਦੀਆਂ ਲੱਗੀਆਂ ਸੱਟਾਂ ਦੇ ਅਜੇ ਕਿਸਾਨਾਂ ਦੇ ਜ਼ਖ਼ਮ ਅੱਲ੍ਹੇ ਹੀ ਹਨ ਕਿ ਕੁਦਰਤ ਦੇ ਕਹਿਰ ਨੇ ਉਨ੍ਹਾਂ ਨੂੰ ਬਿਲਕੁਲ ਆਰਥਿਕ ਤੌਰ ਤਬਾਹ ਕਰਕੇ ਰੱਖ ਦਿੱਤਾ ਹੈ। ਬੀਤੀ ਰਾਤ ਪੰਜਾਬ ਭਰ ’ਚ ਪਏ ਮੀਂਹ ਨੇ ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਝੋਨੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਹੈ, ਉਥੇ ਹੀ ਮੀਂਹ ਨਾਲ ਭਾਰੀ ਮਾਤਰਾ ’ਚ ਹੋਈ ਗੜੇਮਾਰੀ ਨੇ ਵੀ ਆਰਥਿਕ ਤੌਰ ’ਤੇ ਕਿਸਾਨਾਂ ਨੂੰ ਵੱਡੀ ਸੱਟ ਮਾਰੀ ਹੈ। ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਰਡਰ ਪੱਟੀ ਏਰੀਏ ਦੇ ਦਰਜਨਾਂ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ’ਚ ਗੜੇ ਪੈਣ ਨਾਲ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟ ਗਿਆ ਹੈ। ਪੰਜਾਬ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਨੇ ਆਪਣੀ ਅਤੇ ਆਸ ਪਾਸ ਦੇ ਕਿਸਾਨਾਂ ਦੀ ਫ਼ਸਲ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ 90 ਫ਼ੀਸਦੀ ਝੋਨਾ ਗੜੇਮਾਰੀ ਨਾਲ ਤਬਾਹ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਪਏ ਗੜਿਆਂ ਨਾਲ ਝੋਨੇ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਹੈ ਅਤੇ ਖੜ੍ਹਿਆ ਝੋਨਾ ਝੜ੍ਹ ਕੇ ਜ਼ਮੀਨ ਵਿੱਚ ਡਿਗ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਪਹਿਲਾਂ ਹੀ ਉਨ੍ਹਾਂ ’ਤੇ ਜ਼ੁਲਮ ਢਾਹ ਰਹੀਆਂ ਹਨ ਅਤੇ ਦੂਸਰਾ ਹੁਣ ਕੁਦਰਤ ਨੇ ਵੀ ਉਨ੍ਹਾਂ ’ਤੇ ਕਹਿਰ ਢਾਹ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗੜੇਮਾਰੀ ਨਾਲ ਤਬਾਹ ਹੋਈ ਝੋਨੇ ਦੀ ਫਸਲ ਦੀ ਤੁਰੰਤ ਜਾਂਚ ਕਰ ਕੇ ਪ੍ਰਭਾਵਤ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ।

ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਸ ਇਲਾਕੇ ’ਚ ਗੁਲਾਬੀ ਸੁੰਡੀ ਕਰਕੇ ਨਰਮਾ, ਘੁੰਡ ਸੁੰਡੀ ਕਰਕੇ ਬਾਸਮਤੀ ਦੇ ਝਾੜ ’ਤੇ ਮਾਰੂ ਅਸਰ ਪਿਆ ਹੈ ਪਰ ਇਸਦੇ ਨਾਲ ਹੀ ਇਲਾਕੇ ਅੰਦਰ ਅਜੇ ਚੌਥਾ ਹਿੱਸਾ ਪਰਮਲ ਝੋਨੇ ਦੀ ਸਰਕਾਰੀ ਬੋਲੀ ਦਾ ਕੰਮ ਨਿਬੜਣ ਕਰਕੇ ਬੀਤੀ ਰਾਤ ਅਤੇ ਸਵੇਰੇ ਹੋਈ ਬਾਰਸ਼ ਨੇ ਕਿਸਾਨਾਂ ਦੇ ਚੇਹਰਿਆਂ ’ਤੇ ਚਿੰਤਾਵਾਂ ’ਚ ਵਾਧਾ ਕਰ ਦਿੱਤਾ ਹੈ ਅਤੇ ਉਹ ਆਸਮਾਨ ਵੱਲ ਦੇਖਕੇ ਰੱਬ ਅੱਗੇ ਅਰਦਾਸਾਂ ਕਰਨ ਲੱਗੇ ਹਨ। ਬੀਤੀ ਰਾਤ ਤੇ ਸਵੇਰ ਦੀ ਬਾਰਸ਼ ਕਰਕੇ ਅਨਾਜ ਮੰਡੀਆਂ ਅੰਦਰ ਪਿਆ ਖੁਲ੍ਹੇਆਮ ਝੋਨਾ ਅਤੇ ਬੋਰੀਆਂ ’ਚ ਭਰਿਆਂ ਝੋਨਾ ਭਿੱਜ ਗਿਆ ਹੈ ਅਤੇ ਬਦਲਵਾਈ ਕਰਕੇ ਇਸ ’ਚ ਨਮੀਂ ਸਰਕਾਰ ਦੀ ਖ੍ਰੀਦ ਮਾਪਦੰਡਾਂ ਤੋਂ ਕਿਤੇ ਵੱਧ ਜਾਣ ਨਾਲ ਕਿਸਾਨਾਂ ਨੂੰ ਮੰਡੀਆਂ ’ਚ ਹੋਰ ਰੁਲਣਾ ਪਵੇਗਾ। ਆੜ੍ਹਤੀ ਮੁਨੀਮ ਯੂਨੀਅਨ ਦੇ ਪ੍ਰਧਾਨ ਵਿੱਕੀ ਸ਼ਰਮਾ ਹਰਿਆਓ ਨੇ ਦੱਸਿਆ ਕਿ ਇਸ ਵਾਰ ਝੋਨੇ ਦਾ ਕੰਮ ਲੇਟ ਹੋਣ ਕਰਕੇ ਇਸ ਸਾਲ ਇਹ ਸੀਜਨ 30 ਨਵੰਬਰ ਤੱਕ ਚੱਲਣ ਨਾਲ ਕਣਕ ਦੀ ਬੀਜਾਈ ਪ੍ਰਭਾਵਿਤ ਹੋਵੇਗੀ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਇਲਾਕੇ ਵਿੱਚ ਪਏ ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਖੇਤਾਂ ਵਿੱਚ ਖੜੇ ਝੋਨੇ ਅਤੇ ਅਨਾਜ ਮੰਡੀ ਵਿੱਚ ਵਿਕਣ ਲਈ ਆਏ ਝੋਨੇ ਦਾ ਭਾਰੀ ਨੁਕਸਾਨ ਹੋ ਗਿਆ। ਅੱਜ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਇੱਥੇ ਅਨਾਜ ਮੰਡੀ ਵਿੱਚ ਵਿਕਣ ਲਈ ਆਏ ਝੋਨੇ ਦੀਆਂ ਢੇਰੀਆਂ ਹੇਠਾਂ ਪਾਣੀ ਭਰ ਗਿਆ, ਉਥੇ ਕਾਫੀ ਝੋਨਾ ਪਾਣੀ ਵਿੱਚ ਰੁੜ੍ਹ ਵੀ ਗਿਆ। ਇਸੇ ਤਰ੍ਹਾਂ ਇਲਾਕੇ ਦੇ ਖੇਤਾਂ ਵਿੱਚ ਖੜੇ ਝੋਨੇ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ। ਲਗਾਤਾਰ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ ਗਿਆ, ਜਿਸ ਕਾਰਨ ਕਈ ਦਿਨਾਂ ਤੱਕ ਖੇਤਾਂ ਵਿੱਚ ਕੰਬਾਈਨਾਂ ਝੋਨਾ ਨਹੀਂ ਕੱਟ ਸਕਦੀਆਂ।

ਅਨਾਜ ਮੰਡੀ ਭਵਾਨੀਗੜ੍ਹ ਵਿੱਚ ਮੀਂਹ ਦੇ ਪਾਣੀ ਵਿੱਚ ਡੁੱਬਿਆ ਝੋਨਾ।

 

 ਸਮਰਾਲਾ(ਡੀ.ਪੀ.ਐੱਸ.ਬੱਤਰਾ): ਪੰਜਾਬ 'ਚ ਬੇਮੌਸਮੀ ਬਰਸਾਤ ਨੇ ਭਾਰੀ ਤਬਾਹੀ ਕੀਤੀ ਹੈ। ਖੇਤਾਂ ਵਿਚ ਪੱਕ ਕੇ ਤਿਆਰ ਖੜੀਆ ਫ਼ਸਲ ਤਾਂ ਨੁਕਸਾਨੀ ਹੀ ਗਈ, ਪਰ ਨਾਲ ਹੀ ਮੰਡੀਆਂ ਵਿੱਚ ਆਈ ਹੋਈ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। ਸਮਰਾਲਾ ਦੀ ਅਨਾਜ ਮੰਡੀ ਵਿਚ ਵੀ ਬਿਨਾਂ ਤਰਪਾਲ ਤੋਂ ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫਸਲ ਭਿੱਜ ਗਈ ਹੈ। ਮੰਡੀ ਵਿਚ ਮੀਂਹ ਦਾ ਪਾਣੀ ਭਰ ਜਾਣ ’ਤੇ ਖਰੀਦ ਕੀਤੀ ਫ਼ਸਲ ਦੀਆਂ ਬੋਰੀਆਂ ਵੀ ਮੀਂਹ ਦੀ ਮਾਰ ਹੇਠ ਆ ਗਈਆਂ ਹਨ। ਹਾਲਾਂਕਿ ਮੰਡੀ ਵਿਚ ਕੰਮ ਕਰਦੇ ਮਜਦੂਰਾਂ ਨੇ ਫ਼ਸਲ ਬਚਾਉਣ ਲਈ ਇਨ੍ਹਾਂ ਨੂੰ ਤਰਪਾਲਾ ਨਾਲ ਢਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਭਾਰੀ ਬਰਸਾਤ ਅੱਗੇ ਸਾਰੇ ਯਤਨ ਬੇਕਾਰ ਸਿੱਧ ਹੋਏ। ਮੰਡੀ ਦੇ ਪੱਕੇ ਫੜਾ ਵਿਚ ਪਈ ਫ਼ਸਲ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ, ਪ੍ਰੰਤੂ ਕੱਚੇ ਫੜਾ ਵਿਚ ਪਈ ਝੋਨੇ ਦੀ ਫਸਲ ਨੁਕਸਾਨੀ ਗਈ ਹੈ।

ਸਮਰਾਲਾ ਦੀ ਅਨਾਜ ਮੰਡੀ ਵਿਚ ਮੀਂਹ ’ਚ ਭਿੱਜਦੀਆਂ ਝੋਨੇ ਦੀਆਂ ਭਰੀਆਂ ਬੋਰੀਆਂ।

ਧੂਰੀ(ਹਰਦੀਪ ਸਿੰਘ ਸੋਢੀ):ਸ਼ਹਿਰ ਅੰਦਰ ਤਕੜਸਾਰ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਅਨਾਜ ਮੰਡੀ ਅੰਦਰ ਝੋਨੇ ਦੀ ਫਸਲ ਗਿੱਲੀ ਹੋ ਗਈ ਉੱਥੇ ਪਿੰਡਾਂ ਅੰਦਰ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਇਹ ਬਰਸਾਤ ਝੋਨੇ ਫਸਲ ਦੇ ਨਾਲ-ਨਾਲ ਹੋਰ ਕਈ ਫਸਲਾਂ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਜਿੱਥੇ ਇਲਾਕੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All