ਨਿੱਜੀ ਪੱਤਰ ਪ੍ਰੇਰਕ
ਮਲੋਟ, 1 ਅਕਤੂਬਰ
ਇੱਥੋਂ ਦੇ ਅਜੀਤ ਨਗਰ, ਗਲੀ ਨੰਬਰ. 4 ਦੇ ਵਾਸੀ ਰੇਡੀਮੇਡ ਦੀ ਦੁਕਾਨ ’ਤੇ ਕੰਮ ਕਰਦੇ ਰਾਜੂ ਪੁੱਤਰ ਭਗਵਾਨ ਦਾਸ, ਸਕੂਲ ਵਿੱਚ ਪੇਰੈਂਟਸ ਮੀਟਿੰਗ ਵਿੱਚ ਗਿਆ ਸੀ ਕਿ ਮਗਰੋਂ ਚੋਰ ਉਸ ਦੇ ਘਰੋਂ ਡੇਢ ਲੱਖ ਦੇ ਗਹਿਣੇ ਚੋਰੀ ਕਰਕੇ ਲੈ ਗਏ। ਚੋਰਾਂ ਸੇਫ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਚੇਨੀ, ਮੁੰਦਰੀ, ਕਾਂਟੇ ਤੇ ਦੋ ਸੋਨੇ ਦੇ ਸੈੱਟ ਚੋਰੀ ਕਰਕੇ ਫਰਾਰ ਹੋ ਗਏ। ਘਰ ਦੇ ਮਾਲਕ ਰਾਜੂ ਨੇ ਦੱਸਿਆ ਕਿ ਚੋਰ ਘਰ ਦੀ ਛੱਤ ਦੇ ਰਸਤਿਓਂ ਘਰ ਵਿੱਚ ਦਾਖਲ ਹੋਏ। ਉਨ੍ਹਾਂ ਇਸ ਸਬੰਧੀ ਸਿਟੀ ਮਲੋਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਉਧਰ ਦਿਨ ਦਿਹਾੜੇ ਹੋਈ ਇਸ ਚੋਰੀ ਨੂੰ ਲੈ ਕੇ ਆਮ ਲੋਕਾਂ ਵਿੱਚ ਇਹ ਸਹਿਮ ਦਾ ਮਾਹੌਲ ਹੈ, ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ ਵੇਲੇ ਉਹਨਾਂ ਦੇ ਘਰ ਸੁਰੱਖਿਅਤ ਨਹੀਂ ਤਾਂ ਰਾਤ ਦਾ ਤਾਂ ਕੁੱਝ ਵੀ ਕਿਹਾ ਨਹੀਂ ਜਾ ਸਕਦਾ।
ਦਿਨ ਦਿਹਾੜੇ ਸੋਨਾ ਤੇ ਲੱਖਾਂ ਦੀ ਨਕਦੀ ਚੋਰੀ
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਨੇੜਲੇ ਪਿੰਡ ਜੋਧਪੁਰ ਵਿੱਚ ਦਿਨ ਦਿਹਾੜੇ ਚੋਰ ਘਰ ਵਿੱਚੋਂ ਸੋਨਾ ਤੇ ਲੱਖਾਂ ਦੀ ਨਕਦੀ ਚੋਰੀ ਕਰਕੇ ਲੈ ਗਏ। ਪਿੰਡ ਜੋਧਪੁਰ ਦੇ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਚੋਰ ਘਰ ਵਿੱਚ ਪਿਆ 3 ਤੋਲੇ ਸੋਨਾ ਤੇ 4 ਲੱਖ ਰੁਪਏ ਨਕਦ ਚੋਰੀ ਕਰਕੇ ਲੈ ਗਏ। ਘਟਨਾ ਸਮੇਂ ਉਹ ਅਤੇ ਉਸ ਦਾ ਪੁੱਤਰ ਆਪਣੇ ਕੰਮ ’ਤੇ ਗਏ ਹੋਏ ਸਨ ਅਤੇ ਉਸ ਦੀ ਪਤਨੀ ਆਪਣੇ ਸ਼ਰੀਕੇ ਵਿੱਚ ਗਈ ਹੋਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨਵਾਂ ਮਕਾਨ ਪਾਉਣਾ ਸ਼ੁਰੂ ਕਰਨਾ ਸੀ ਅਤੇ ਇਸੇ ਲਈ ਇੱਕ ਦਿਨ ਪਹਿਲਾਂ ਚਾਰ ਲੱਖ ਰੁਪਏ ਘਰੇ ਲਿਆਂਦੇ ਸਨ। ਚ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੀ ਪਤਨੀ ਘਰ ਆਈ। ਇਸ ਸਬੰਧੀ ਥਾਣਾ ਸਦਰ ਬਰਨਾਲਾ ਨੂੰ ਦਸ ਦਿੱਤਾ ਹੈ।