ਅਸ਼ੋਕ ਸੀਕਰੀ
ਗੁਰੂ ਹਰਸਹਾਏ, 2 ਨਵੰਬਰ
ਖੇਤੀਬਾੜੀ ਵਿਕਾਸ ਅਫਸਰ ਆਸ਼ੂ ਕੰਬੋਜ ਅਤੇ ਖੇਤੀਬਾੜੀ ਵਿਕਾਸ ਅਫਸਰ ਹਰਵਿੰਦਰ ਕੰਬੋਜ ਨੇ ਮੁੱਖ ਦਾਣਾ ਮੰਡੀ ਪੰਜੇ ਕੇ ਉਤਾੜ, ਗੁਰੂਹਰਸਹਾਏ ਅਤੇ ਨਾਲ ਲਗਦੀਆਂ ਮੰਡੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰਾਂ ਵੱਲੋਂ ਆੜ੍ਹਤੀਆਂ ਦੁਆਰਾ ਤੋਲ ਸਬੰਧੀ ਵਰਤੇ ਜਾ ਰਹੇ ਕੰਡੇ ਅਤੇ ਵੱਟਿਆਂ ’ਤੇ ਲੱਗੇ ਵੈਰੀਫਿਕੇਸ਼ਨ ਕੋਡ ਚੈੱਕ ਕਰਨ ਦੇ ਨਾਲ ਕੰਡਿਆਂ ਦੀ ਪਾਸਿੰਗ ਵੀ ਚੈੱਕ ਕੀਤੀ ਗਈ।