ਬਾਘਾ ਪੁਰਾਣਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਬਾਘਾ ਪੁਰਾਣਾ ਦਾ ਸਾਲਾਨਾ ਇਜਲਾਸ ਇਥੇ ਮੁਗਲੂ ਪੱਤੀ ਗੁਰਦੁਆਰਾ ਵਿੱਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਦੌਲਤਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਬਲਾਕ ਬਾਘਾ ਪੁਰਾਣਾ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਗੁਰਦੇਵ ਸਿੰਘ ਬਰਾੜ ਨੂੰ ਪ੍ਰਧਾਨ, ਜੱਸਾ ਸਿੰਘ ਨੂੰ ਜਨਰਲ ਸਕੱਤਰ, ਕਾਕਾ ਸਿੰਘ ਨੂੰ ਸਕੱਤਰ, ਮੇਜਰ ਸਿੰਘ ਨੂੰ ਖਜ਼ਾਨਚੀ, ਬਰਮਾ ਸਿੰਘ ਨੂੰ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਬਰਾੜ ਅਤੇ ਦਰਸ਼ਨ ਸਿੰਘ ਜੈਮਲਵਾਲਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। -ਪੱਤਰ ਪ੍ਰੇਰਕ