ਪ੍ਰਮੋਦ ਸਿੰਗਲਾ
ਸ਼ਹਿਣਾ, 5 ਜੂਨ
ਕਸਬਾ ਸ਼ਹਿਣਾ ਵਿੱਚ ਪੁਲੀਸ ਵੱਲੋਂ ਘੱਲੂਘਾਰਾ ਦਿਵਸ ਅਤੇ ਲੋਕ ਸਭਾ ਚੋਣ ਸਬੰਧੀ ਡੀਐੱਸਪੀ ਗੁਰਬਿੰਦਰ ਸਿੰਘ ਸੰਧੂ ਅਤੇ ਥਾਣਾ ਸ਼ਹਿਣਾ ਦੇ ਐਸਐਚਓ ਬਲਦੇਵ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਵਿੱਚ 60 ਕਮਾਂਡੋ ਫੋਰਸ ਦੇ ਜਵਾਨ ਵੀ ਸ਼ਾਮਲ ਸਨ। ਫਲੈਗ ਮਾਰਚ ਥਾਣਾ ਸ਼ਹਿਣਾ ਦੇ ਕਈ ਪਿੰਡਾਂ ਵਿੱਚੋਂ ਦੀ ਲੰਘਿਆ। ਡੀਐਸਪੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਇਹ ਫਲੈਗ ਮਾਰਚ ਅਮਨ ਸ਼ਾਂਤੀ ਲਈ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਤੁਰੰਤ ਥਾਣਿਆਂ ਵਿੱਚ ਅਸਲਾ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਥਾਣਾ ਰੂੜੇਕੇ ਦੇ ਐੱਸਐੱਚਓ ਸੁਖਜੀਤ ਸਿੰਘ, ਥਾਣਾ ਭਦੌੜ ਦੇ ਐੱਸਐੱਚਓ ਬਲਤੇਜ ਸਿੰਘ ਵੀ ਸ਼ਾਮਲ ਸਨ।