ਨਿਹਾਲ ਸਿੰਘ ਵਾਲਾ: ਲੋਕ ਮੋਰਚਾ ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ ਮੋਕੇ ਇਨਕਲਾਬੀ ਬਦਲ ਉਸਾਰਨ ਲਈ ਪਿੰਡ ਮਾਣੂੂੰਕੇ ਗਿੱਲ ਵਿੱਚ ਇਕੱਤਰਤਾ ਕੀਤੀ ਗਈ। ਲੋਕ ਮੋਰਚਾ ਪੰਜਾਬ ਦੇ ਜਥੇਬੰਦਕ ਆਗੂ ਜਗਮੇਲ ਸਿੰਘ ਨੇ ‘ਸਰਕਾਰ ਨਹੀਂ ਰਾਜ ਬਦਲਣ ਲਈ ਜੂਝੋ ਦਾ ਸੱਦਾ,’ ਦਿੱਤਾ। ਇਸ ਮੌਕੇ ਮੋਰਚੇ ਦੇ ਸਹਿਯੋਗੀ ਕਮੇਟੀ ਮੈਂਬਰ ਲਛਮਣ ਸਿੰਘ ਸੇਵੇਵਾਲਾ, ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀ, ਮੰਚ ਸੰਚਾਲਨ ਸੂਬਾ ਕਮੇਟੀ ਮੈਂਬਰ ਸਤਿਨਾਮ ਸਿੰਘ ਦੀਵਾਨਾ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ