ਜੈਤੋ: ਯੂਨੀਵਰਸਿਟੀ ਕਾਲਜ ਜੈਤੋ ਨਾਲ ਸਬੰਧਤ ਵਿਦਿਆਰਥੀਆਂ ਦੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਨਵੇਂ ਅਹੁਦੇਦਾਰਾਂ ਦੀ ਚੋਣ ਅੱਜ ਇਥੇ ਨਹਿਰੂ ਪਾਰਕ ਵਿਚ ਹੋਏ ਇਜਲਾਸ ਦੌਰਾਨ ਸਰਬਸੰਮਤੀ ਨਾਲ ਹੋਈ। ਇਸ ਮੌਕੇ ਕਰੋਨਾ ਸੰਕਟ ਕਾਰਣ ਬੰਦ ਪਏ ਵਿੱਦਿਅਕ ਅਦਾਰਿਆਂ ਕਾਰਨ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਚਰਚਾ ਹੋਈ। ਇਸ ਮੌਕੇ ਇਕਾਈ ਦੇ ਅਹੁਦੇਦਾਰਾਂ ਹੋਈ ਚੋਣ ਦੌਰਾਨ ਗਗਨਦੀਪ ਦਬੜ੍ਹੀਖਾਨਾ ਨੂੰ ਪ੍ਰਧਾਨ, ਅਰਸ਼ਦੀਪ ਕੌਰ ਸੂਰਘੂਰੀ ਨੂੰ ਮੀਤ ਪ੍ਰਧਾਨ, ਹਰਦੀਪ ਨੇਹੀਆਂ ਵਾਲਾ ਨੂੰ ਜਨਰਲ ਸਕੱਤਰ, ਸਾਹਿਬ ਪ੍ਰੀਤ ਚੰਦਭਾਨ ਨੂੰ ਖ਼ਜ਼ਾਨਚੀ, ਜਸਵੀਰ ਮੱਤਾ ਨੂੰ ਪ੍ਰੈੱਸ ਸਕੱਤਰ ਤੋਂ ਇਲਾਵਾ ਪ੍ਰਿਅੰਕਾ ਜੈਤੋ, ਮੀਨੂੰ ਬਰਕੰਦੀ, ਸੁਖਜਿੰਦਰ ਚੰਦਭਾਨ, ਲਵਪ੍ਰੀਤ ਨਿਆਮੀਵਾਲਾ, ਸੈਫ਼ੀ ਕੋਟਕਪੂਰਾ ਅਤੇ ਹਰਭਗਵਾਨ ਕੋਟਲੀ ਕਮੇਟੀ ਮੈਂਬਰ ਚੁਣੇ ਗਏ। -ਪੱਤਰ ਪ੍ਰੇਰਕ