ਟਰੱਕ ਹੇਠ ਦਰੜੇ ਜਾਣ ਕਾਰਨ ਫੂਡ ਸਪਲਾਈ ਇੰਸਪੈਕਟਰ ਹਲਾਕ : The Tribune India

ਟਰੱਕ ਹੇਠ ਦਰੜੇ ਜਾਣ ਕਾਰਨ ਫੂਡ ਸਪਲਾਈ ਇੰਸਪੈਕਟਰ ਹਲਾਕ

ਟਰੱਕ ਹੇਠ ਦਰੜੇ ਜਾਣ ਕਾਰਨ ਫੂਡ ਸਪਲਾਈ ਇੰਸਪੈਕਟਰ ਹਲਾਕ

ਟਰੱਕ ਹੇਠ ਫਸਿਆ ਮੋਟਰਸਾਈਕਲ ਤੇ (ਇਨਸੈੱਟ) ਇੰਸਪੈਕਟਰ ਰਾਜ ਕੁਮਾਰ ਦੀ ਪੁਰਾਣੀ ਫੋਟੋ।

ਇਕਬਾਲ ਸਿੰਘ ਸ਼ਾਂਤ

ਲੰਬੀ, 2 ਅਕਤੂਬਰ

ਡੱਬਵਾਲੀ-ਅਬੋਹਰ ਸੜਕ ’ਤੇ ਬੀਤੀ ਰਾਤ ਵਾਪਰੇ ਹਾਦਸੇ ਵਿੱਚ ਕਣਕ ਵੰਡਾ ਕੇ ਪਰਤ ਰਹੇ ਫੂਡ ਸਪਲਾਈ ਵਿਭਾਗ ਲੰਬੀ ਦੇ ਇੰਸਪੈਕਟਰ ਰਾਜ ਕੁਮਾਰ ਦੀ ਮੌਤ ਹੋ ਗਈ। ਮਿੱਡੂਖੇੜਾ-ਬਨਵਾਲਾ ਚੌਕ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਰਾਜ ਕੁਮਾਰ ਦੇ ਮੋਟਰਸਾਈਕਲ ਨੂੰ ਪਿੱਛਿਓਂ ਟੱਕਰ ਮਾਰੀ । ਹਾਦਸਾ ਏਨਾ ਭਿਆਨਕ ਸੀ ਕਿ ਟਰੱਕ ਵੱਲੋਂ ਦਰੜੇ ਜਾਣ ਕਾਰਨ ਰਾਜ ਕੁਮਾਰ ਦੀ ਲਾਸ਼ ਦੋ ਟੁਕੜਿਆਂ ਵਿੱਚ ਵੰਡੀ ਗਈ। ਹਾਦਸੇ ਦੌਰਾਨ ਟਰੱਕ ਚਾਲਕ ਫੂਡ ਸਪਲਾਈ ਇੰਸਪੈਕਟਰ ਦੇ ਮੋਟਰਸਾਈਕਲ ਨੂੰ ਕਰੀਬ ਡੇਢ-ਦੋ ਸੌ ਮੀਟਰ ਤੱਕ ਘਸੀਟ ਕੇ ਲੈ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਫੂਡ ਸਪਲਾਈ ਵਿਭਾਗ ਲੰਬੀ ਵਿੱਚ ਤਾਇਨਾਤ ਇੰਸਪੈਕਟਰ ਰਾਜ ਕੁਮਾਰ ਪੁੱਤਰ ਸਰਜਨ ਕੁਮਾਰ ਵਾਸੀ ਵਾਰਡ ਨੰਬਰ ਦਸ ਡੱਬਵਾਲੀ ਬੀਤੀ ਸ਼ਾਮ ਨੂੰ ਪਿੰਡ ਭੁੱਲਰਵਾਲਾ ਵਿੱਚ ਸਰਕਾਰੀ ਡੀਪੂ ’ਤੇ ਕਣਕ ਵੰਡਾ ਕੇ ਮੋਟਰਸਾਈਕਲ ’ਤੇ ਵਾਪਸ ਡੱਬਵਾਲੀ ਆ ਰਿਹਾ ਸੀ। ਜਦੋਂ ਉਹ ਵੱਡੀਆਂ ਨਹਿਰਾਂ ਪਾਰ ਕਰਕੇ ਮਿੱਡੂਖੇੜਾ-ਬਨਵਾਲਾ ਚੌਕ ਨੇੜੇ ਪੁੱਜਿਆ ਤਾਂ ਪਿੱਛਿਓਂ ਆਉਂਦੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਰਾਜ ਕੁਮਾਰ ਦੇ ਪਰਿਵਾਰ ’ਚ ਪਤਨੀ ਸਮੇਤ ਅੱਠ ਅਤੇ ਛੇ ਸਾਲ ਦੇ ਦੋ ਲੜਕੇ ਹਨ। ਹਾਦਸੇ ਮਗਰੋਂ ਮੋਟਰਸਾਈਕਲ ਟਰੱਕ ਦੇ ਹੇਠਾਂ ਫਸ ਗਿਆ ਜਿਸ ਕਾਰਨ ਟਰੱਕ ਰੁਕ ਗਿਆ। ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਮਾਮਲੇ ਦੀ ਪੜਤਾਲ ਕਰ ਰਹੇ ਚੌਕੀ ਕਿੱਲਿਆਂਵਾਲੀ ਦੇ ਏ.ਐੱਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਟਰੱਕ-ਟਰਾਲੇ ਦੇ ਡਰਾਈਵਰ ਮੰਦਰ ਸਿੰਘ ਵਾਸੀ ਨਕੇਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All