ਬਠਿੰਡਾ ਦੇ ਪਿੰਡ ਬਲਹਾੜ ਮਹਿਮਾ ’ਚ ਧੀ ਨੂੰ ਅਗਵਾਕਾਰਾਂ ਤੋਂ ਬਚਾਉਂਦੇ ਪਿਤਾ ਦਾ ਕਤਲ

ਬਠਿੰਡਾ ਦੇ ਪਿੰਡ ਬਲਹਾੜ ਮਹਿਮਾ ’ਚ ਧੀ ਨੂੰ ਅਗਵਾਕਾਰਾਂ ਤੋਂ ਬਚਾਉਂਦੇ ਪਿਤਾ ਦਾ ਕਤਲ

ਮਨੋਜ ਸ਼ਰਮਾ

ਬਠਿੰਡਾ, 12 ਅਗਸਤ

ਥਾਣਾ ਨੇਹੀਆ ਵਾਲਾ ਅਧੀਨ ਪਿੰਡ ਬਲਹਾੜ ਮਹਿਮਾ ਵਿਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਬੀਤੀ ਰਾਤ 9.30 ਵਜੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਭੋਲਾ ਸਿੰਘ (52) ਪੁੱਤਰ ਲਛਮਣ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੇ ਘਰ ਦੀ ਭੰੜ ਤੋੜ ਵੀ ਕੀਤੀ ਗਈ। ਥਾਣਾ ਨੇਹੀਆ ਵਾਲਾ ਦੇ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਮ੍ਰਿਤਕ ਭੋਲਾ ਸਿੰਘ ਦੇ ਘਰ ਬੀਤੀ ਰਾਤ ਘਰ ਦੀ ਕੰਧ ਟੱਪ ਕੇ ਦਾਖਲ ਹੋਏ ਅਤੇ ਭੋਲਾ ਸਿੰਘ ਦੀ ਲੜਕੀ ਨਾਲ ਛੋੜ ਛਾੜ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਭੋਲਾ ਸਿੰਘ ਅਤੇ ਉਸ ਦੇ ਪੁੱਤਰ ਜਗਮੀਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਕਾਪੇ ਅਤੇ ਲੋਹੇ ਦੇ ਪਾਈਪ ਨਾ ਹਮਲਾ ਬੋਲਦੇ ਹੋਈ ਭੋਲਾ ਸਿੰਘ ਦੀ ਗਰਦਨ ’ਤੇ ਵਾਰ ਕੀਤਾ, ਜਿਸ ਕਾਰਨ ਭੋਲਾ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਦੇ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜੋ ਗੋਨਿਆਣਾ ਦੇ ਹਸਪਤਾਲ ਵਿਚ ਜੇਰੇ ਇਲਾਜ ਹੈ। ਭੋਲਾ ਸਿੰਘ ਦੀ ਲੜਕੀ ਨੇਹੀਆ ਵਾਲਾ ਵਿਖੇ ਵਿਆਹੀ ਹੋਈ ਹੈ ਅਤੇ 4 ਵਰ੍ਹਿਆ ਤੋਂ ਪਿੰਡ ਬਲਹਾੜ ਮਹਿਮਾ ਪੇਕੇ ਘਰ ਰਹਿ ਰਹੀ। ਥਾਣਾ ਨੇਹੀਆ ਵਾਲਾ ਵਿਖੇ ਭੋਲਾ ਸਿੰਘ ਦੇ ਲੜਕੇ ਜਗਮੀਤ ਸਿੰਘ ਨੇ ਬਿਆਨ ਦਿੱਤਾ ਹੈ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਸਿੰਘ ਵਾਸੀ ਮਹਾਰਾਜ ਰਾਮਪੁਰਾ ਫੂਲ ਅਤੇ ਸੁਰਜੀਤ ਸਿੰਘ ਵਾਸੀ ਬਲਹਾੜ ਮਹਿਮਾ ਨੇ ਉਸ ਦੀ ਭੈਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਰਿਵਾਰ ਨੇ ਵਿਰੋਧ ਕੀਤਾ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਇਸ ਥਾਣਾ ਨੇਹੀਆ ਵਾਲਾ ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਮਹਾਰਾਜ ਅਤੇ ਸੁਰਜੀਤ ਸਿੰਘ ਵਾਸੀ ਬਲਹਾੜ ਮਹਿਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All