ਭਗਤਾ ਭਾਈ: ਖੇਤੀਬਾੜੀ ਸਹਿਕਾਰੀ ਸਭਾ ਹਮੀਰਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਨਵੇਂ ਚੁਣੇ ਮੈਂਬਰਾਂ ਦੀ ਮੀਟਿੰਗ ਹੋਈ। ਸਹਿਕਾਰੀ ਸਭਾ ਦੇ ਸਕੱਤਰ ਕੁਲਵੰਤ ਸਿੰਘ ਸਿਰੀਏਵਾਲਾ ਨੇ ਦੱਸਿਆ ਕਿ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਨੱਥੂ ਸਿੰਘ ਖਾਲਸਾ ਪ੍ਰਧਾਨ ਅਤੇੇ ਨਾਇਬ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸ ਮੌਕੇ ਬਲਾਕ ਸਮਿਤੀ ਭਗਤਾ ਭਾਈ ਦੇ ਚੇਅਰਮੈਨ ਸਵਰਨ ਸਿੰਘ ਹਮੀਰਗੜ੍ਹ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ। ਨਵੇਂ ਚੁਣੇ ਪ੍ਰਧਾਨ ਨੱਥੂ ਸਿੰਘ ਖਾਲਸਾ ਤੇ ਮੀਤ ਪ੍ਰਧਾਨ ਨਾਇਬ ਸਿੰਘ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਧੰਨਵਾਦ ਕਰਦਿਆਂ ਨਗਰ ਵਾਸੀਆਂ ਨੂੰ ਸਹਿਕਾਰੀ ਸਭਾ ਦੀ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਦਿਵਾਇਆ। -ਪੱਤਰ ਪ੍ਰੇਰਕ