ਜਗਤਾਰ ਸਮਾਲਸਰ
ਏਲਨਾਬਾਦ, 2 ਸਤੰਬਰ
ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਪਿੰਡ ਭੜੋਲਿਆਂਵਾਲੀ ਦੇ ਸਰਕਾਰੀ ਸਕੂਲ ਅੱਗੇ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਵਿਖਾਵਾ ਕਰਦੇ ਹੋਏ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਭਾ ਦੇ ਆਗੂਆਂ ਪਰਮਜੀਤ ਸਿੰਘ ਅਤੇ ਅਮਨਦੀਪ ਨੇ ਆਖਿਆ ਕਿ ਭੜੋਲਿਆਂਵਾਲੀ ਪਿੰਡ ਦਾ ਸਕੂਲ ’ਚ 285 ਤੋਂ ਵੱਧ ਬੱਚੇ ਹੋਣ ਦੇ ਬਾਵਜੂਦ ਇਥੇ ਅਧਿਆਪਕਾਂ ਦੀਆਂ 5 ਆਸਾਮੀਆਂ ਖਾਲੀ ਕਰ ਦਿੱਤੀਆਂ ਹਨ। ਵਿਗਿਆਨ ਤੇ ਅੰਗਰੇਜ਼ੀ ਦੇ ਤਾਂ ਅਧਿਆਪਕ ਹੀ ਨਹੀਂ ਹਨ। ਹਿਸਾਬ ਦੇ ਵਿਸ਼ੇ ਲਈ ਵੀ ਐਨੇ ਬੱਚਿਆਂ ਲਈ ਸਾਰੇ ਸਕੂਲ ਵਿੱਚ ਸਿਰਫ ਇੱਕ ਅਧਿਆਪਕ ਰਹਿ ਗਿਆ ਹੈ।
ਸਭਾ ਦੇ ਆਗੂਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਸਕੂਲਾਂ ਵਿੱਚ ਜਲਦ ਅਧਿਆਪਕਾਂ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਸੜਕਾਂ ਜਾਮ ਕਰਨਗੇ। ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਲੋਕਾਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦੇ ਹੋਏ ਆਪਣੀ ਗੱਲ ਰੱਖੀ। ਇਸ ਮੌਕੇ ਹਰੀ ਸਿੰਘ,ਪ੍ਰਭੂ, ਸੋਨੂੰ, ਦਿਲਬਾਗ ਸਿੰਘ, ਗੁਰਮੀਤ ਸਿੰਘ, ਗੁਰਭੇਜ ਸਿੰਘ ਸਹਿਤ ਪਿੰਡ ਵਾਸੀ ਹਾਜ਼ਰ ਸਨ।