ਅਬੋਹਰ: ਇਥੇ ਸੰਤ ਨਗਰ ਅਤੇ ਪ੍ਰੇਮ ਨਗਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਅੱਜ ਐੱਸਪੀਡੀ ਫਾਜ਼ਿਲਕਾ ਦੀ ਅਗਵਾਈ ਹੇਠ ਛਾਪੇ ਮਾਰ ਕੇ ਛੇ ਔਰਤਾਂ ਸਣੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਪੀ (ਡੀ) ਜੀਐੱਸ ਸੰਘਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਅੱਜ ਸਵੇਰੇ ਸੰਤ ਨਗਰ ਅਤੇ ਪ੍ਰੇਮ ਨਗਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇੱਥੇ ਨਸ਼ਿਆਂ ਦੀ ਵਿਕਰੀ ਵਧਣ ਬਾਰੇ ਸੂਚਨਾ ਮਿਲ ਰਹੀ ਸੀ। ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ