ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਮਈ
ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਅੱਜ ਸਥਾਨਕ ਵਾਰਡ ਨੰਬਰ 12 ਵਿੱਚ ਰੈੱਡ ਕਰਾਸ ਦੇ ਸਹਿਯੋਗ ਨਾਲ ਦੋ ਲੋੜਵੰਦ ਔਰਤਾਂ ਗੁਰਮੇਲ ਕੌਰ ਪਤਨੀ ਬਲਦੇਵ ਸਿੰਘ ਅਤੇ ਮਨਜੀਤ ਕੌਰ ਪਤਨੀ ਆਤਮਾ ਸਿੰਘ ਨੂੰ ਵੀਲ੍ਹਚੇਅਰਾਂ ਦਿੱਤੀਆਂ। ਵਿਧਾਇਕ ਨੇ ਕਿਹਾ ਕਿ ਹਰ ਲੋੜਵੰਦ ਵਿਅਕਤੀ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਰਕੇਸ਼ ਕੁਮਾਰ ਸਿੰਗਲਾ, ਅਜੇ ਗੋਇਲ, ਕਮਲ ਭੁੱਚੋ ਖੁਰਦ, ਪ੍ਰਿਅੰਕਾ ਅਤੇ ਰਣਧੀਰ ਸਿੰਘ ਹਾਜ਼ਰ ਸਨ।