ਤਪਾ ਮੰਡੀ (ਪੱਤਰ ਪ੍ਰੇਰਕ): ਪਿੰਡ ਘੁੰਨਸ ਦੇ ਕਿਸਾਨ ਰਾਮ ਸਿੰਘ ਨੇ ਕਈ ਏਕੜ ਵਿੱਚ ਬੀਜੀ ਨਰਮੇ ਦੀ ਫ਼ਸਲ ਨੂੰ ਤੇਲੇ ਤੇ ਗੁਲਾਈ ਸੁੰਡੀ ਦੇ ਹਮਲੇ ਕਾਰਨ ਖੇਤ ਵਿਚ ਵਾਹਅ ਦਿੱਤਾ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ਨਰਮੇ ਦੀ ਫਸਲ ’ਤੇ ਦੋ ਤਿੰਨ ਸਪਰੇਆਂ ਤੋਂ ਇਲਾਵਾ ਹੋਰ ਖ਼ਰਚਾ ਵੀ ਕੀਤਾ, ਪਰ ਤੇਲੇ ਦੀ ਅਜਿਹੀ ਮਾਰ ਪਈ ਕਿ ਫਸਲ ਨੂੰ ਟੀਂਡੇ ਲੱਗਣ ਦੀ ਉਮੀਦ ਨਾ ਰਹੀ, ਜਿਸ ਕਰਕੇ ਉਸ ਨੂੰ ਫਸਲ ਵਾਹੁੰਣੀ ਪਈ ਹੈ। ਪੀੜਤ ਕਿਸਾਨ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।