ਜਗਤਾਰ ਅਣਜਾਣ
ਮੌੜ ਮੰਡੀ, 2 ਅਗਸਤ
ਟਰੱਕ ਅਪਰੇਟਰਾ ਵੈੱਲਫੇਅਰ ਸੁਸਾਇਟੀ ਮੌੜ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਅਤੇ ਐੱਫਸੀਆਈ ਪੱਲੇਦਾਰ ਯੂਨੀਅਨ ਮੌੜ ਨੇ ਅੱਜ ਕਾਂਗਰਸੀ ਆਗੂ ਤੇ ਹਲਕਾ ਸੇਵਾਦਾਰ ਮੰਗਤ ਰਾਏ ਬਾਂਸਲ ਦੀ ਅਗਵਾਈ ’ਚ ਝੋਨੇ ਅਤੇ ਕਣਕ ਦੀ ਢੋਆ-ਢੁਆਈ ਅਤੇ ਠੇਕੇਦਾਰਾਂ ਵੱਲੋਂ ਘੱਟ ਰੇਟ ’ਤੇ ਪਾਏ ਜਾਂਦੇ ਟੈਂਡਰਾਂ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਟਰੱਕ ਅਪਰੇਟਰ ਸੁਸਾਇਟੀ, ਐੱਫਸੀਆਈ ਪੱਲੇਦਾਰ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਉਚੇਚੇ ਤੌਰ ’ਤੇ ਹਾਜ਼ਰ ਹੋਏ ਹਲਕਾ ਸੇਵਾਦਾਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਟਰੱਕ ਅਪਰੇਟਰਾਂ ਦੀ ਲੁੱਟ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ। ਟਰੱਕ ਅਪਰੇਟਰ ਰੇਸ਼ਮ ਸਿੰਘ ਕੁੱਤੀਵਾਲ, ਅਮਨਦੀਪ ਸਿੰਘ, ਉਦਮ ਸਿੰਘ, ਕਰਮਜੀਤ ਸਿੰਘ ਘੁੰਮਣ ਕਲਾਂ ਅਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਠੇਕੇਦਾਰ ਵੱਲੋਂ ਟਰੱਕ ਅਪਰੇਟਰਾਂ ਨੂੰ ਪੂਰਾ ਰੇਟ ਮਿਲਣਾ ਚਾਹੀਦਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬੋਘਾ ਸਿੰਘ ਘੁੰਮਣ, ਐੱਫਸੀਆਈ ਪੱਲੇਦਾਰ ਯੂਨੀਅਨ ਦੇ ਕਾਲਾ ਸਿੰਘ, ਗੁਰਮੇਲ ਸਿੰਘ, ਪ੍ਰੀਤਮ ਸਿੰਘ ਕਾਕਾ, ਬਲਦੇਵ ਸਿੰਘ, ਨਾਜਰ ਸਿੰਘ, ਕੈਲਾਸ਼ ਚੰਦ ਹਾਜ਼ਰ ਸਨ।