ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਨਵੰਬਰ
ਇਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਲਈ ਹੋਈ ਚੋਣ ’ਚ ਜ਼ਿਲ੍ਹਾ ਬਾਰ ਪ੍ਰਧਾਨ ਅਹੁਦੇ ਲਈ ਸਾਬਕਾ ਸਰਕਾਰੀ ਵਕੀਲ ਦੀਦਾਰ ਸਿੰਘ ਮੱਤਾ ਨੇ ਹਰਦੀਪ ਸਿੰਘ ਲੋਧੀ ਨੂੰ ਸਿੱਧੇ ਮੁਕਾਬਲੇ ’ਚ 6 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਲਈ। ਜ਼ਿਲ੍ਹਾ ਬਾਰ ਰੂਮ ਵਿਚ ਅੱਜ ਦੇਰ ਸ਼ਾਮ 6.30 ਵਜੇ ਤੱਕ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਜਾਣਨ ਲਈ ਵਿਆਹ ਵਰਗਾ ਮਾਹੌਲ ਰਿਹਾ। ਸਬੰਧਤ ਅਹੁਦੇ ਦਾ ਨਤੀਜਾ ਆਉਣ ’ਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਜੇਤੂ ਨਿਸ਼ਾਨ ਬਣਾ ਕੇ ਖੁਸ਼ੀ ਪ੍ਰਗਟਾਈ। ਰਿਟਰਨਿੰਗ ਅਫ਼ਸਰ ਸਾਬਕਾ ਸਰਕਾਰੀ ਵਕੀਲ ਕੇ.ਕੇ ਮਿੱਤਲ ਨੇ ਦੱਸਿਆ ਕਿ ਮੁਕਾਬਲੇ ’ਚ ਦੀਦਾਰ ਸਿੰਘ ਮੱਤਾ ਨੇ ਹਰਦੀਪ ਸਿੰਘ ਲੋਧੀ ਨੂੰ 6 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨ ਦੀ ਚੋਣ ਜਿੱਤ ਲਈ । ਮੀਤ ਪ੍ਰਧਾਨ ਦੇ ਅਹੁਦੇ ਲਈ ਕੁਲਵਿੰਦਰ ਸ਼ਰਮਾ ਨੇ ਹਰਵਿੰਦਰ ਸਿੰਘ ਨੂੰ ਅਤੇ ਜਨਰਲ ਸਕੱਤਰ ਅਹੁਦੇ ਲਈ ਸੁਖਵਿੰਦਰ ਸਿੰਘ ਸਿੱਧੂ ਨੇ ਸ਼ਾਮ ਲਾਲ ਨੂੰ 3 ਵੋਟਾਂ ਨਾਲ ਮਾਤ ਦਿੱਤੀ। ਸੰਯੁਕਤ ਸਕੱਤਰ ਅਹੁਦੇ ਲਈ ਮਨਪ੍ਰੀਤ ਸਿੰਘ ਸਿੱਧੂ ਨੇ ਦਨੇਸ਼ ਗਰਗ ਨੂੰ ਚਿੱਤ ਕੀਤਾ। ਇਸ ਦੌਰਾਨ ਜ਼ਿਲ੍ਹਾ ਐਸੋਸੀਏਸ਼ਨ ਦੇ ਚੁਣੇ ਗਏ ਨਵੇਂ ਪ੍ਰਧਾਨ ਦੀਦਾਰ ਸਿੰਘ ਮੱਤਾ ਨੇ ਜਿਥੇ ਸਮੁੱਚੀ ਬਾਰ ਦਾ ਆਪਣੀ ਜਿੱਤ ਲਈ ਧੰਨਵਾਦ ਕੀਤਾ।