ਮਹਿਲ ਕਲਾਂ: ਪਿੰਡ ਰਾਏਸਰ ਤੋਂ ਚੀਮਾ ਤੱਕ ਬਣਾਈ ਜਾ ਰਹੀ ਸੜਕ ਦੇ ਅਧੂਰੇ ਪਏ ਕੰਮ ਤੋਂ ਅੱਕੇ ਰਾਏਸਰ ਵਾਸੀਆਂ ਨੇ ਸੜਕ ਦਾ ਕੰਮ ਤੇਜ਼ੀ ਨਾਲ ਕਰਨ ਦੀ ਮੰਗ ਕੀਤੀ ਹੈ। ਰਾਏਸਰ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਨੇ ਚਾਰ ਮਹੀਨਿਆਂ ਤੋਂ ਸੜਕ ਪੁੱਟ ਕੇ ਕੁਝ ਹਿੱਸਿਆਂ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ ਤੇ ਹਾਲੇ ਤੱਕ ਕੰਮ ਨੂੰ ਮੁਕੰਮਲ ਨਹੀਂ ਕੀਤਾ। ਪਿੰਡ ਵਾਸੀ ਲਖਿਵੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਸੇਖੋਂ, ਗੁਰਚਰਨ ਸਿੰਘ ਚੀਮਾ ਤੇ ਅਮਨਦੀਪ ਸਿੰਘ ਚੀਮਾ ਆਦਿ ਨੇ ਕਿਹਾ ਕਿ ਜੇਕਰ ਠੇਕੇਦਾਰ ਨੇ ਸੜਕ ਬਣਾਉਣ ਦਾ ਕੰਮ ਜਲਦੀ ਮੁਕੰਮਲ ਨਾ ਕੀਤਾ ਤਾਂ ਉਹ ਇਸ ਮਸਲੇ ’ਤੇ ਸੰਘਰਸ਼ ਸ਼ੁਰੂ ਕਰਨਗੇ। -ਪੱਤਰ ਪ੍ਰੇਰਕ