ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਮਾਨਸਾ ਪੁਲੀਸ ਨੇ ਇੱਕ ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ਼ ਕਰਦਿਆਂ ਇੱਕ ਜਣੇ ਨੂੰ 590 ਬੋਤਲਾਂ ਸ਼ਰਾਬ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮਗਲਿੰਗ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕਰ ਕੇ 240 ਬੋਤਲਾਂ ਸ਼ਰਾਬ ਕੀਤੀਆਂ ਹਨ। ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋੋਂ ਪਿੰਡ ਹਮੀਰਗੜ੍ਹ ਢੈਪਈ ਵਿੱਚ ਬਿਨਾਂ ਪਰਮਿਟ/ਲਾਇਸੈਂਸ ਤੋਂ ਗੈਰ-ਕਾਨੂੰਨੀ ਠੇਕਾ ਚਲਾਉਣ ਦੇ ਦੋਸ਼ ਹੇਠ ਠੇਕੇ ਦੇ ਕਰਿੰਦੇ ਧਨੀ ਰਾਮ ਵਾਸੀ ਖਸੀਪੁਰਾ, ਜ਼ਿਲ੍ਹਾ ਮਨੀਪੁਰੀ (ਯੂ.ਪੀ.) ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਾਸੋਂ ਵੱਖ-ਵੱਖ ਮਾਰਕੇ ਦੀਆਂ 590 ਬੋਤਲਾਂ ਸ਼ਰਾਬ ਠੇਕਾ (ਅੰਗਰੇਜ਼ੀ/ਦੇਸੀ ਸ਼ਰਾਬ ਦੀਆਂ 506 ਬੋਤਲਾਂ ਤੇ 84 ਬੋਤਲਾਂ ਬੀਅਰ) ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਕੇ ਕੇਸ ਵਿੱਚ ਹੋੋਰ ਕਸੂਰਵਾਰਾਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਡਾ. ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਕਰਦੇ ਹੋੋਏ ਬਲਕਾਰ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ਼ ਬੂਰਾ ਨੂੰ ਕਾਰ ਸਮੇਤ ਕਾਬੂ ਕਰ ਕੇ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ ਹੈ।