ਸੱਪ ਦੇ ਡੰਗਣ ਕਾਰਨ ਨੌਜਵਾਨ ਅਤੇ ਲੜਕੀ ਦੀ ਮੌਤ : The Tribune India

ਸੱਪ ਦੇ ਡੰਗਣ ਕਾਰਨ ਨੌਜਵਾਨ ਅਤੇ ਲੜਕੀ ਦੀ ਮੌਤ

ਸੱਪ ਦੇ ਡੰਗਣ ਕਾਰਨ ਨੌਜਵਾਨ ਅਤੇ ਲੜਕੀ ਦੀ ਮੌਤ

ਪੱਤਰ ਪ੍ਰੇਰਕ

ਫਤਹਿਗੜ੍ਹ ਪੰਜਤੂਰ, 12 ਅਗਸਤ

ਇਥੋਂ ਨਜ਼ਦੀਕੀ ਪਿੰਡ ਕਿਲੀ ਗਾਂਧਰਾ ਦੇ ਇਕ ਨੌਜਵਾਨ ਦੀ ਲੰਘੀ ਰਾਤ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਜਸਬੀਰ ਸਿੰਘ ਜੱਸਾ ਪੁੱਤਰ ਦਲਬੀਰ ਸਿੰਘ (25) ਵਾਸੀ ਪਿੰਡ ਕਿਲੀ ਗਾਂਧਰਾ ਖੇਤਾਂ ਵਿੱਚ ਸਥਿਤ ਆਪਣੇ ਘਰ ਵਿੱਚ ਬੁੱਧਵਾਰ ਦੀ ਰਾਤ ਨੂੰ ਸੌਂ ਰਿਹਾ ਸੀ ਕਿ ਅਚਾਨਕ ਇਕ ਸੱਪ ਕਮਰੇ ਦੇ ਅੰਦਰ ਆਣ ਵੜਿਆ ਅਤੇ ਉਸ ਦੇ ਪੈਰ ’ਤੇ ਡੰਗ ਮਾਰ ਦਿੱਤਾ।

ਨੌਜਵਾਨ ਨੂੰ ਇਲਾਜ ਲਈ ਮੋਗਾ ਵਿੱਚ ਲਿਜਾਇਆ ਗਿਆ ਪਰ ਉਸ ਵੇਲੇ ਤੱਕ ਸੱਪ ਦਾ ਜ਼ਹਿਰ ਸਾਰੇ ਸਰੀਰ ਅੰਦਰ ਫੈਲ ਗਿਆ ਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮਇਸ ਨੌਜਵਾਨ ਨੂੰ ਪੈਰ ਉੱਤੇ ਜਦੋਂ ਕੁਝ ਦਰਦ ਮਹਿਸੂਸ ਹੋਇਆ ਤਾਂ ਉਸ ਨੂੰ ਸ਼ੱਕ ਹੋਇਆ ਅਤੇ ਕਮਰੇ ਦੀ ਤਲਾਸ਼ੀ ਲੈਣ ਦੌਰਾਨ ਉੱਥੇ ਸੱਪ ਬੈਠਾ ਮਿਲਿਆ। ਜਿਸ ਨੂੰ ਉਨ੍ਹਾਂ ਨੇ ਮੌਕੇ ’ਤੇ ਹੀ ਮਾਰ ਦਿੱਤਾ। ਪਰ ਉਸ ਵੇਲੇ ਤੱਕ ਸੱਪ ਦਾ ਜ਼ਹਿਰ ਸਰੀਰ ਅੰਦਰ ਫੈਲਣਾ ਸ਼ੁਰੂ ਹੋ ਗਿਆ ਸੀ।

ਜ਼ੀਰਾ (ਪੱਤਰ ਪ੍ਰੇਰਕ) ਜ਼ੀਰਾ ਦੀ ਧੱਕਾ ਬਸਤੀ ਵਿੱਚ ਬੀਤੀ ਰਾਤ ਇੱਕ ਲੜਕੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਰਜਨੀ (19 ) ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਰਜਨੀ ਨੂੰ ਉਸਦੇ ਘਰ ਵਿੱਚ ਇੱਕ ਜ਼ਹਿਰੀਲੇ ਸੱਪ ਨੇ ਕੱਟ ਲਿਆ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ ਲੜਕੀ ਦੀ ਡੈੱਡ ਬਾਡੀ ਹਸਪਤਾਲ ਆਈ ਹੈ। ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਹਸਪਤਾਲ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਉਪਰੰਤ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਉਸਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All