ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਨਵੰਬਰ
ਇਥੇ ਕਸਬਾ ਕੋਟ ਈਸੇ ਖਾਂ ਵਿਖੇ ਘਰੇਲੂ ਗੈਸ ਨਾਲ ਚੱਲਣ ਵਾਲੇ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਇਕ ਨਾਬਾਲਗ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜਿੰਦਰ ਮਲਹੋਤਰਾ ਦੀ 13 ਸਾਲਾ ਧੀ ਅਨਾਮਿਕਾ ਸੱਤਵੀਂ ਜਮਾਤ ’ਚ ਸ਼ਹਿਰ ਦੇ ਕੈਂਬਰਿਜ ਸਕੂਲ ’ਚ ਪੜ੍ਹਦੀ ਸੀ। ਅਨਾਮਿਕਾ ਸੋਮਵਾਰ ਦੀ ਸ਼ਾਮ ਕਰੀਬ 8 ਵਜੇ ਬਾਥਰੂਮ ’ਚ ਨਹਾਉਣ ਗਈ ਸੀ ਅਤੇ ਤਾਂ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਬਾਹਰ ਨਾ ਆਈ।
ਉਨ੍ਹਾਂ ਦਰਵਾਜ਼ਾ ਖੜਕਾਇਆ। ਅੰਦਰੋਂ ਕੋਈ ਆਵਾਜ਼ ਨਾ ਆਈ। ਇਹ ਦੇਖ ਕੇ ਉਹ ਘਬਰਾ ਗਏ ਤੇ ਜਲਦੀ ਨਾਲ ਦਰਵਾਜ਼ਾ ਭੰਨ ਦਿੱਤਾ। ਉਨ੍ਹਾਂ ਨੂੰ ਅੰਦਰ ਅਨਾਮਿਕਾ ਬੇਹੋਸ਼ ਹਾਲਤ ’ਚ ਮਿਲੀ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।